ਗੁਰਦਾਸਪੁਰ (ਹਰਮਨ): ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸੰਗਤ ਵੱਲੋਂ ਜ਼ੀਰੋ ਲਾਈਨ ’ਤੇ ਪਹੁੰਚ ਕੇ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਮੌਜੂਦ ਰਹੇ। ਦੋਵਾਂ ਪਾਸਿਆਂ ਦੀ ਸੰਗਤ ਨੇ ਅਰਦਾਸ ਕਰਦਿਆਂ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ।
ਇਸ ਮੌਕੇ ਸੰਗਤ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਸੰਗਤ ਦੀ ਇੱਛਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹੇ ਅਤੇ ਸੰਗਤ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਹੀ ਇਹ ਲਾਂਘਾ ਬੰਦ ਕੀਤਾ ਗਿਆ ਹੈ।
ਇਸ ਦੌਰਾਨ ਬੀਐੱਸਐੱਫ ਵੱਲੋਂ ਸੰਗਤ ਨੂੰ ਜ਼ੀਰੋ ਲਾਈਨ ’ਤੇ ਜਾਣ ਤੋਂ ਰੋਕਿਆ ਗਿਆ। ਬੀਐੱਸਐੱਫ ਵੱਲੋਂ ਕਿਹਾ ਗਿਆ ਕਿ ਸਿਰਫ਼ ਪੰਜ ਵਿਅਕਤੀ ਜ਼ੀਰੋ ਲਾਈਨ ’ਤੇ ਜਾ ਕੇ ਅਰਦਾਸ ਕਰ ਸਕਦੇ ਹਨ। ਹਾਲਾਂਕਿ ਸੰਗਤ ਵੱਲੋਂ ਮੰਗ ਕੀਤੀ ਗਈ ਕਿ ਸਾਰਿਆਂ ਨੂੰ ਜ਼ੀਰੋ ਲਾਈਨ ’ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਸੰਗਤ ਨੂੰ ਜ਼ੀਰੋ ਲਾਈਨ ’ਤੇ ਜਾਣ ਦਿੱਤਾ ਗਿਆ, ਜਿੱਥੇ ਸਾਰਿਆਂ ਨੇ ਇਕੱਠੇ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਲਈ ਅਰਦਾਸ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਜ਼ੀਰੋ ਲਾਈਨ ’ਤੇ ਮੌਜੂਦ ਸਮੁੱਚੀ ਸੰਗਤ ਵੱਲੋਂ ਇਹੀ ਅਰਦਾਸ ਕੀਤੀ ਗਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ।
ਮੁਅੱਤਲ DIG ਭੁੱਲਰ ਦੇ ਮਾਮਲੇ 'ਚ ਨਵੀਂ ਅਪਡੇਟ! ਸ਼ਿਕਾਇਤ ਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ
NEXT STORY