ਚੰਡੀਗੜ੍ਹ (ਅੰਕੁਰ) : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੁਲਸ ਰਿਮਾਂਡ 'ਚ ਭੇਜੇ ਜਾਣ ਨੂੰ ਇਨਸਾਫ਼ ਦੀ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਰ ਹੋਈ ਪਰ ਹੁਣ ਚਿੱਟੇ ਦੇ ਕਾਰੋਬਾਰ 'ਚ ਸ਼ਾਮਲ ਵੱਡੀਆਂ ਮੱਛੀਆਂ 'ਤੇ ਵੀ ਹੱਥ ਪਿਆ ਹੈ, ਜਿਹੜੀਆਂ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਦੀਆਂ ਰਹੀਆਂ। ਅਮਨ ਅਰੋੜਾ ਨੇ ਦੱਸਿਆ ਕਿ ਵਿਜੀਲੈਂਸ ਵਲੋਂ ਪੇਸ਼ ਕੀਤੀ ਗਈ ਐੱਫ. ਆਈ. ਆਰ. 'ਚ 540 ਕਰੋੜ ਰੁਪਏ ਦੀ ਅਣ-ਹਿਸਾਬੀ ਰਕਮ ਨੂੰ ਮਜੀਠੀਆ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ ਕਣਕ ਲੈਣ ਵਾਲੇ ਲੱਖਾਂ ਪੰਜਾਬੀਆਂ ਲਈ ਵੱਡਾ ALERT, ਕਰ ਲਓ ਜਲਦੀ ਨਹੀਂ ਤਾਂ...
ਉਨ੍ਹਾਂ ਦਾਅਵਾ ਕੀਤਾ ਕਿ ਇਸ 'ਚੋਂ 161 ਕਰੋੜ ਰੁਪਏ ਸਿੱਧਾ ਉਨ੍ਹਾਂ ਦੀਆਂ ਕੰਪਨੀਆਂ ਦੇ ਖ਼ਾਤਿਆਂ 'ਚ ਜਮ੍ਹਾਂ ਹੋਏ, ਜਿਸ ਦਾ ਕੋਈ ਲਿਖ਼ਤੀ ਲੇਖਾ-ਜੋਖਾ ਉਪਲੱਬਧ ਨਹੀਂ ਹੈ। ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਡਰੱਗ ਮਨੀ ਰੈਕਟ ਦੀ ਜਾਂਚ ਨੂੰ ਕਈ ਸਿਆਸੀ ਪਾਰਟੀਆਂ ਵਲੋਂ ਰੋਕਿਆ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਸਾਲ 2014 'ਚ ਵੀ ਜਦੋਂ ਈ. ਡੀ. ਦੇ ਅਧਿਕਾਰੀ ਨਿਰੰਜਣ ਸਿੰਘ ਵਲੋਂ ਜਾਂਚ ਕੀਤੀ ਗਈ ਸੀ ਤਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਦੁਧਾਰੂ ਪਸ਼ੂਆਂ ਦਾ ਕਰ ਦਿੱਤਾ...
ਅਮਨ ਅਰੋੜਾ ਨੇ ਕਿਹਾ ਕਿ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦੀ ਹਾਏ-ਹਾਏ ਇਹ ਸਾਬਿਤ ਕਰਦੀ ਹੈ ਕਿ ਇਹ ਲੋਕ ਅਸਲ 'ਚ ਨਸ਼ੇ ਦੇ ਕਾਰੋਬਾਰ ਦੀ ਹਮਾਇਤ ਕਰਦੇ ਆਏ ਹਨ। ਇਹ ਕਦੇ ਕਹਿੰਦੇ ਸਨ ਕਿ ਵੱਡੀ ਮੱਛੀ ਨਹੀਂ ਫੜ੍ਹੀ ਜਾਂਦੀ ਅਤੇ ਅੱਜ ਜਦੋਂ ਫੜ੍ਹੀ ਗਈ ਤਾਂ ਸਾਰੇ ਉਸ ਦੇ ਹੱਕ 'ਚ ਉਤਰੇ ਹੋਏ ਹਨ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਐੱਫ. ਆਈ. ਆਰ. 'ਚ ਦਰਜ ਹਰ ਇਕ ਤੱਥ ਜਿਵੇਂ ਪੈਸਿਆਂ ਦਾ ਸਰੋਤ, ਰੂਟ ਅਤੇ ਨਿਵੇਸ਼, ਇਹ ਸਾਰੀ ਜਾਂਚ ਵਿਗਿਆਨਕ ਢੰਗ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਸਿਆਸੀ ਦਬਾਅ ਹੇਠ ਨਹੀਂ ਆਉਣੀ ਅਤੇ ਸੱਚ ਨੂੰ ਆਖ਼ਰੀ ਅੰਜਾਮ ਤੱਕ ਲੈ ਕੇ ਜਾਣਾ ਹੀ ਸਰਕਾਰ ਦਾ ਮਿਸ਼ਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ਤੋਂ ਜਲੰਧਰ 'ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਹੰਗਾਮਾ
NEXT STORY