ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੇ ਐਲਾਨ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਆਮਦਨ ਟੈਕਸ ਵਿਭਾਗ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਇਹ ਬੀੜਾ ਚੁੱਕਿਆ ਸੀ ਕਿ ਦੇਸ਼ ਦੀ ਸਿਆਸਤ ਈਮਾਨਦਾਰੀ ਨਾਲ ਹੋਣੀ ਚਾਹੀਦੀ ਹੈ। ਅੱਜ ਝੂਠੇ ਕੇਸ 'ਚ ਉਨ੍ਹਾਂ ਨੂੰ ਫਸਾਇਆ ਗਿਆ ਹੈ ਅਤੇ ਉਨ੍ਹਾਂ 'ਤੇ ਕੇਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਲੋਕਾਂ ਦੀ ਕਚਹਿਰੀ ਤੋਂ ਕਲੀਨ ਚਿੱਟ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)
ਅਮਨ ਅਰੋੜਾ ਨੇ ਕਿਹਾ ਕਿ ਇਸ ਨਵੇਂ ਤਰੀਕੇ ਦੀ ਸਿਆਸਤ ਦਾ ਉਨ੍ਹਾਂ ਨੇ ਅੱਜ ਝੰਡਾ ਬੁਲੰਦ ਕੀਤਾ ਹੈ। ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਭਾਜਪਾ ਵਲੋਂ ਕੀਤੀ ਗਈ ਸੀ ਕਿ ਜਦੋਂ ਉਹ ਜੇਲ੍ਹ 'ਚ ਜਾਣ ਤਾਂ ਉਨ੍ਹਾਂ ਦੀ ਪਾਰਟੀ ਤੋੜ ਦਿੱਤੀ ਜਾਵੇ। ਜੇਕਰ ਉਹ ਪਹਿਲਾਂ ਹੀ ਅਸਤੀਫ਼ਾ ਦੇ ਦਿੰਦੇ ਤਾਂ ਫਿਰ ਤਾਂ ਝੂਠੇ ਇਲਜ਼ਾਮ ਸਵੀਕਾਰ ਕਰਨ ਵਾਲੀ ਗੱਲ ਸੀ। ਹੁਣ ਤਾਂ ਅਦਾਲਤ ਨੇ ਵੀ ਈ. ਡੀ. ਅਤੇ ਸੀ. ਬੀ. ਆਈ. ਨੂੰ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਹੈ ਅਤੇ ਅਰਵਿੰਦ ਕੇਜਰੀਵਾਲ ਦੇਸ਼ ਦੇ 130 ਕਰੋੜ ਲੋਕਾਂ ਨੂੰ ਜਵਾਬਦੇਹ ਹਨ।
ਇਹ ਵੀ ਪੜ੍ਹੋ : ਹੈਰਾਨੀਜਨਕ! ਇੱਕੋ ਵਾਹਨ ਦੇ 132 ਚਲਾਨ ਭਰਨ ਅਦਾਲਤ ਪੁੱਜਾ ਸ਼ਖ਼ਸ, ਪੜ੍ਹੋ ਪੂਰੀ ਖ਼ਬਰ
ਇਸ ਕਰਕੇ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਅਸਤੀਫ਼ਾ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਕੇਸ 'ਚ ਥੋੜ੍ਹਾ ਜਿਹਾ ਵੀ ਦਮ ਹੋਇਆ ਤਾਂ ਉਹ ਕੇਜਰੀਵਾਲ ਜੀ ਦਾ ਚੈਲੰਜ ਮਨਜ਼ੂਰ ਕਰਨਗੇ ਅਤੇ ਨਵੰਬਰ 'ਚ ਚੋਣਾਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਾ ਹੈ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਇਕ ਸਰਪੰਚ ਵੀ ਆਪਣੀ ਕੁਰਸੀ ਛੱਡ ਕੇ ਰਾਜ਼ੀ ਨਹੀਂ ਹੁੰਦੀ ਪਰ ਜਦੋਂ 3 ਵਾਰ ਦਾ ਚੁਣਿਆ ਹੋਇਆ ਮੁੱਖ ਮੰਤਰੀ ਆਪਣੀ ਕੁਰਸੀ ਛੱਡ ਕੇ ਲੋਕਾਂ ਕੋਲੋਂ ਕਲੀਨ ਚਿੱਟ ਲਿਆਉਣ ਦੀ ਗੱਲ ਕਰ ਰਿਹਾ ਹੈ ਤਾਂ ਇਹ ਇਕ ਨਵਾਂ ਜਵਾਬਦੇਹੀ ਵਾਲਾ ਟਰੈਂਡ ਸੈੱਟ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜਾਜ ਫਾਇਨਾਂਸ ਦੇ ਰਿਕਵਰੀ ਏਜੰਟ ਕੋਲੋਂ ਲੁੱਟਖੋਹ ਕਰਨ ਵਾਲੇ 3 ਨੌਜਵਾਨ ਗ੍ਰਿਫ਼ਤਾਰ
NEXT STORY