ਅਮਰੀਕਾ/ਚੰਡੀਗੜ੍ਹ : ਨਿਊਯਾਰਕ ਦੇ ਸ਼ਹਿਰ ਮੈਨਹਟਨ ਵਿਚ ਹੋਏ ਵਿਰੋਧ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਾ ਵੜਿੰਗ ਨੇ ਆਖਿਆ ਹੈ ਕਿ ਨਾ ਤਾਂ ਉਹ ਭੱਜੇ ਹਨ ਅਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ। ਵੜਿੰਗ ਨੇ ਕਿਹਾ ਕਿ ਉਹ ਅੱਜ ਵੀ ਖਾਲਿਸਤਾਨ ਦੇ ਵਿਰੋਧ ਵਿਚ ਹਨ ਅਤੇ ਕੱਲ੍ਹ ਵੀ ਰਹਿਣਗੇ। ਨਾ ਤਾਂ ਖਾਲਿਸਤਾਨ ਬਣਨਾ ਹੈ ਤੇ ਨਾ ਹੀ ਅਸੀਂ ਬਣਨ ਦੇਣਾ ਹੈ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਹੀ ਨਹੀਂ ਹੈ। ਅਸੀਂ ਹਿੰਦਸੁਤਾਨੀ ਹਾਂ ਅਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ।
ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ
ਵੜਿੰਗ ਨੇ ਵਿਰੋਧ ਕਰਨ ਵਾਲੇ ਵਿਅਕਤੀ ਬਾਰੇ ਕਿਹਾ ਕਿ ਅਜਿਹੇ ਵਿਅਕਤੀ ਨਾ ਤਾਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਤੇ ਨਾ ਹੀ ਸਿੱਖਾਂ ਨੂੰ ਪਿਆਰ ਕਰਦੇ ਹਨ। ਇਹੋ ਜਿਹੇ ਲੋਕਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਲੋਕ ਪੈਸੇ ਦੇ ਕੇ ਲਿਆਂਦੇ ਗਏ ਹੁੰਦੇ ਹਨ। ਇਹ ਦਿਹਾੜੀ ’ਤੇ ਲਿਆਂਦੇ ਗਏ ਲੋਕ ਆਪਣਾ ਕੰਮ ਕਰਦੇ ਹਨ ਤੇ ਰੌਲਾ ਪਾ ਕੇ ਚਲੇ ਜਾਂਦੇ ਹਨ। ਉਕਤ ਵਿਅਕਤੀ ਝੂਠੇ ਦੋਸ਼ ਲਗਾ ਰਿਹਾ ਹੈ ਕਿ ਰਾਜਾ ਵੜਿੰਗ ਭੱਜ ਗਿਆ ਰੈੱਡ ਲਾਈਟ ਜੰਪ ਕਰ ਦਿੱਤੀ ਪਰ ਅਮਰੀਕਾ ਵਰਗੇ ਮੁਲਕ ਵਿਚ ਰੈੱਡ ਲਾਈਟ ਜੰਪ ਨਹੀਂ ਕੀਤੀ ਜਾ ਸਕਦੀ। ਇਹ ਲੋਕ ਹਿੰਦੁਸਤਾਨ ਦੀ ਧਰਤੀ ’ਤੇ ਤਾਂ ਜਾ ਨਹੀਂ ਸਕਦੇ ਇਸ ਲਈ ਇਥੇ ਹੀ ਮਾਹੌਲ ਖ਼ਰਾਬ ਕਰ ਰਹੇ ਹਨ। ਨਾ ਤਾਂ ਉਹ ਭੱਜਿਆ ਹੈ ਤੇ ਨਾ ਹੀ ਭੱਜਣ ਵਾਲਿਆਂ ਵਿੱਚੋਂ ਹੈ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਲਈ ਕੁੜੀ ਨੇ ਚੱਲੀ ਚਾਲ, ਵਿਆਹ ਕਰਵਾ ਪਹੁੰਚੀ ਕੈਨੇਡਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਕੈਮਿਕਲ ਵਾਲੇ ਨਕਲੀ ਦੁੱਧ ਨਾਲ ਲੋਕ ਹੋ ਰਹੇ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ
NEXT STORY