ਲੁਧਿਆਣਾ (ਨਰਿੰਦਰ) : ਇਸ ਸਾਲ ਸ਼ੁਰੂ ਹੋਈ ਸ੍ਰੀ ਅਮਰਨਾਥ ਦੀ ਯਾਤਰਾ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਹ ਯਾਤਰਾ ਰੱਖੜੀ ਮਤਲਬ ਕਿ 15 ਅਗਸਤ ਨੂੰ ਬੰਦ ਹੋਣੀ ਸੀ ਪਰ 15 ਦਿਨ ਪਹਿਲਾਂ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦੀਆਂ ਖੁਫੀਆਂ ਏਜੰਸੀਆਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਇਸ ਯਾਤਰਾ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਲਈ ਯਾਤਰੀਆਂ ਦੇ ਨਾਲ-ਨਾਲ ਲੰਗਰ ਕਮੇਟੀਆਂ ਨੂੰ ਵੀ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਰਫ ਇੰਨਾ ਹੀ ਨਹੀਂ ਗੁਫਾ 'ਚ ਬੈਠੇ ਪੰਡਤਾਂ ਨੂੰ ਵੀ ਵਾਪਸ ਪਰਤਣ ਦੇ ਨਿਰਦੇਸ਼ ਮਿਲ ਚੁੱਕੇ ਹਨ। ਯਾਤਰਾ ਬੰਦ ਹੋਣ ਕਾਰਨ ਲੰਗਰ ਕਮੇਟੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਅਮਰਨਾਥ ਭੰਡਾਰਾ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੀ ਭਾਰਤ ਸਰਕਾਰ ਵਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ। ਰਾਜਨ ਕਪੂਰ ਨੇ ਸਾਰੀਆਂ ਲੰਗਰ ਕਮੇਟੀਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ। ਫਿਲਹਾਲ ਯਾਤਰਾ ਬੰਦ ਹੋਣ ਕਾਰਨ ਸ਼ਰਧਾਲੂਆਂ 'ਚ ਕਾਫੀ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ।
25 ਹਜ਼ਾਰ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
NEXT STORY