ਚੰਡੀਗੜ੍ਹ- ਟ੍ਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਅੱਜ ਯਾਨੀ ਕਿ ਸੋਮਵਾਰ ਨੂੰ 8 ਘੰਟੇ ਤਕ ਯਾਤਰੀਆਂ ਨੂੰ ਪ੍ਰੇਸ਼ਾਨੀ ਉਠਾਉਣੀ ਪਵੇਗੀ, ਕਿਉਂਕਿ ਟ੍ਰੇਨਾਂ ਨਹੀਂ ਚੱਲਣਗੀਆਂ। ਜ਼ਿਆਦਾਤਰ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਦਰਅਸਲ, ਅੰਬਾਲਾ-ਚੰਡੀਗੜ੍ਹ ਸੈਕਸ਼ਨ ਦਰਮਿਆਨ ਨਾਨ ਇੰਟਰਲਾਕਿੰਗ ਦਾ ਕੰਮ ਚਲ ਰਿਹਾ ਹੈ, ਜਿਸ ਕਾਰਨ ਅੰਬਾਲਾ-ਚੰਡੀਗੜ੍ਹ ਰੇਲ ਮਾਰਗ ਬੰਦ ਰਹੇਗਾ। ਜਿਸ ਦੇ ਚੱਲਦੇ ਟ੍ਰੇਨ ਆਵਾਜਾਈ ਪ੍ਰਭਾਵਿਤ ਰਹੇਗੀ।
ਇਸ ਦੌਰਾਨ ਟਰੈੱਕ 6 ਤੋਂ 8 ਘੰਟੇ ਤਕ ਬਲਾਕ ਰਹੇਗਾ। ਜਿਸ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ ਅਤੇ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਅੰਬਾਲਾ ਦੇ ਡੀ. ਆਰ. ਐਮ. ਦਿਨੇਸ਼ ਕੁਮਾਰ ਅਤੇ ਸੀਨੀਅਰ ਡੀ. ਸੀ. ਐਮ. ਪ੍ਰਵੀਣ ਗੌੜ ਦ੍ਰਿਵੇਦੀ ਨੇ ਦੱਸਿਆ ਕਿ ਰੇਲ ਆਵਾਜਾਈ ਕਾਰਨ ਯਾਤਰੀਆਂ ਨੂੰ ਥੋੜ੍ਹੀ ਮੁਸ਼ਕਲ ਝੱਲਣੀ ਪਵੇਗੀ ਪਰ ਜਲਦੀ ਹੀ ਆਵਾਜਾਈ ਚਾਲੂ ਕਰ ਦਿੱਤਾ ਜਾਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਗ੍ਰਿਫਤਾਰ
NEXT STORY