ਚੰਡੀਗੜ੍ਹ-ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਬਠਿੰਡਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਚਿੱਟੀ ਮੱਖੀ ਨੂੰ ਨਸ਼ਟ ਕਰਨ ਦੇ ਨਿਯਮਾਂ ਵਿਰੁੱਧ ਬਿਨਾਂ ਟੈਂਡਰ ਦੇ 33 ਕਰੋੜ ਦਾ ਕੀਟਨਾਸ਼ਕ ਖਰੀਦਣ ਦੇ ਦੋਸ਼ ਹੇਠ ਮੰਗਲ ਸਿੰਘ ਸੰਧੂ ਨੂੰ ਬੀਤੇ ਐਤਵਾਰ ਦੇਰ ਰਾਤ ਬਠਿੰਡਾ ਪੁਲਸ ਦੀ ਟੀਮ ਨੇ ਚੰਡੀਗੜ੍ਹ ਸੈਕਟਰ-42 ਤੋਂ ਗ੍ਰਿਫਤਾਰ ਕੀਤਾ ਹੈ।
ਮੰਗਲ ਸਿੰਘ ਨੇ ਜੋ ਕੀਟਨਾਸ਼ਕ ਖਰੀਦਿਆ ਸੀ, ਉਸ ਦਾ ਚਿੱਟੀ ਮੱਖੀ 'ਤੇ ਕੋਈ ਅਸਰ ਨਹੀਂ ਹੋਇਆ। ਜਿਸ ਕਾਰਨ ਨਰਮੇ ਦੀ ਫਸਲ ਬਰਬਾਦ ਹੋ ਗਈ, ਜਦ ਕਿ ਕਿਸਾਨ ਨੂੰ ਇਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਮੰਗਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਗ੍ਰਿਫਤਾਰੀ ਵਿਰੁੱਧ ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸਟੇਅ ਲਿਆ ਹੋਇਆ ਸੀ। ਇਸ ਲਈ ਉਹ ਕਾਫੀ ਦੇਰ ਤਕ ਹੰਗਾਮਾ ਕਰਦੇ ਰਹੇ ਪਰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪਣੇ ਨਾਲ ਥਾਣੇ ਲੈ ਗਈ।
ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਦੀ ਪਹਿਲਾਂ ਤੋਂ ਹੀ ਕਮੇਟੀ ਹੋਣ ਦੇ ਬਾਵਜੂਦ ਮੰਗਲ ਸਿੰਘ ਸੰਧੂ ਨੇ 33 ਕਰੋੜ ਦੇ ਕੀਟਨਾਸ਼ਕ ਦੀ ਖਰੀਦ ਲਈ ਖੁਦ ਹੀ ਇਕ ਹੋਰ ਕਮੇਟੀ ਬਣਾ ਲਈ ਸੀ ਅਤੇ ਇਸ ਦੇ ਚੇਅਰਮੈਨ ਉਹ ਖੁਦ ਸਨ। ਇਹ ਕੀਟਨਾਸ਼ਕ ਵੀ ਮਾਰਕੀਟ ਰੇਟ ਤੋਂ ਮਹਿੰਗੀ ਕੀਮਤ 'ਤੇ ਖਰੀਦਿਆ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕੈਨੇਡਾ ਦੀ ਸਿਆਸਤ 'ਚ ਪਹਿਲੀ ਵਾਰ ਔਰਤਾਂ ਗੱਡਣਗੀਆਂ ਜਿੱਤ ਦੇ ਝੰਡੇ, ਲਿਖਣਗੀਆਂ ਨਵਾਂ ਅਧਿਆਏ
NEXT STORY