ਮਮਦੋਟ (ਸੰਜੀਵ, ਧਵਨ) - ਲੋਕਾਂ ਨੂੰ ਮੁਸ਼ਕਿਲ ਦੀ ਘੜੀ 'ਚ 'ਐਮਰਜੈਂਸੀ ਸੇਵਾ' ਦੇਣ ਵਾਲੀ 108 ਐਂਬੂਲੈਂਸ ਖੁਦ ਹੀ 'ਐਮਰਜੈਂਸੀ ਦੀ ਹਾਲਤ' 'ਚ ਪੁੱਜ ਜਾਵੇ ਤਾਂ ਸਰਕਾਰ ਦੀ ਇਸ ਸਹੂਲਤ ਨੂੰ ਜਨਤਾ ਲਈ ਕਿਵੇਂ ਸੁਰੱਖਿਅਤ ਜਾਂ ਯਕੀਨੀ ਮੰਨਿਆ ਜਾ ਸਕਦਾ ਹੈ? ਇਸ ਦਾ ਅੰਦਾਜ਼ਾ ਖੁਦ ਹੀ 'ਬੀਮਾਰ ਗੱਡੀ' ਤੋਂ ਲਾ ਲਵੋ, ਜੋ ਪਿਛਲੇ ਕਈ ਦਿਨਾਂ ਤੋਂ ਬੈਟਰੀਆਂ ਖਰਾਬ ਹੋਣ ਕਰਕੇ ਸੈਲਫ ਸਟਰਾਟ ਨਹੀਂ ਹੋ ਰਹੀ ਹੈ। ਐਮਰਜੈਂਸੀ ਦੀ ਹਾਲਤ 'ਚ ਜਾ ਰਹੀ ਇੱਹ ਗੱਡੀ ਟ੍ਰੈਫਿਕ ਕਾਰਨਾਂ ਕਰ ਕੇ ਰਾਸਤੇ 'ਚ ਕਿਤੇ ਬੰਦ ਹੋ ਜਾਵੇ ਤਾਂ ਮਰੀਜ਼ ਲਈ ਇਹ ਕਿੰਨੀ ਕੁ ਵਰਦਾਨ ਜਾਂ ਸ਼ਰਾਪ ਸਿੱਧ ਹੋਵੇਗੀ, ਇਸ ਹਾਲਤ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ।
ਬੀਤੇ ਦਿਨ ਸਵੇਰੇ ਪੱਤਰਕਾਰਾਂ ਨੇ ਜਾ ਕੇ ਵੇਖਿਆ ਕਿ ਸਿਵਲ ਹਸਪਤਾਲ ਮਮਦੋਟ ਵਿਖੇ ਮੌਜੂਦ ਐਮਰਜੈਂਸੀ 108 ਐਂਬੂਲੈਂਸ ਸੈਲਫ ਸਟਾਰਟ ਨਾ ਹੋਣ ਕਰਕੇ ਢਲਾਨ 'ਤੇ ਖੜੀ ਕੀਤੀ ਹੋਈ ਹੈ। ਸਬੰਧਿਤ ਸਟਾਫ ਕੋਲੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਐਂਬੂਲੈਂਸ ਦੀਆਂ ਬੈਟਰੀਆਂ ਖਰਾਬ ਹਨ ਅਤੇ ਧੱਕਾ ਸਟਾਰਟ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ। ਗੱਡੀ ਦੇ ਪਾਇਲਟ ਕੁਲਵਿੰਦਰ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਕੰਪਨੀ ਦੇ ਜ਼ਿਲਾ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਜਿੰਨ੍ਹਾਂ ਵੱਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਕੀ ਕਹਿਣਾ ਹੈ ਜ਼ਿਲਾ ਇੰਚਾਰਜ ਦਾ
ਜਦੋਂ ਡਾਇਲ ਐਮਰਜੈਂਸੀ 108 ਦੇ ਜ਼ਿਲਾ ਇੰਚਾਰਜ ਕੰਵਲਜੀਤ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਗੱਡੀ ਦੀਆਂ ਬੈਟਰੀਆਂ ਭੇਜ ਦਿੱਤੀਆਂ ਜਾਣਗੀਆਂ।
ਅੰਮ੍ਰਿਤਸਰ ਦੇ ਯਤੀਮਖਾਨੇ ਦਾ ਔਜਲਾ ਨੇ ਲਿਆ ਜਾਇਜ਼ਾ
NEXT STORY