ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਅਮਰੀਕਾ ’ਚ ਦਰਿਆ ‘ਚ ਡੁੱਬ ਰਹੇ ਬੱਚਿਆ ਨੂੰ ਬਚਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ 29 ਸਾਲ ਮਨਜੀਤ ਸਿੰਘ ਦਾ ਪੂਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ‘ਚ ਹੈ। ਲਾਡਲੇ ਪੁੱਤ ਦੀ ਉਡੀਕ ਕਰਦੀ ਮਾਂ ਦਾ ਰੋ -ਰੋ ਕੇ ਬੁਰਾ ਹਾਲ ਹੈ । ਰਿਸ਼ਤੇਦਾਰ ਤੇ ਦੋਸਤ ਇਸ ਮੰਦਭਾਗੀ ਖ਼ਬਰ ਸੁਣਦੇ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਕੱਬਡੀ ਦਾ ਖਿਡਾਰੀ ਮਨਜੀਤ ਤਿੰਨ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਪਿੰਡ ਛੀਨਾ (ਰੇਲਵਾਲਾ) ਤੋਂ ਅਮਰੀਕਾ ਗਿਆ ਸੀ ਪਰ ਬੀਤੇ ਦਿਨੀਂ ਅਚਾਨਕ ਹੋਏ ਇਸ ਹਾਦਸੇ ‘ਚ ਪਰਿਵਾਰ ਦਾ ਚਿਰਾਗ ਸਦਾ ਲਈ ਬੁਝ ਗਿਆ। ਸਮੁੰਦਰੋਂ ਪਾਰ ਹਾਦਸੇ ਦਾ ਸ਼ਿਕਾਰ ਹੋਏ ਆਪਣੇ ਪੁੱਤ ਨੂੰ ਆਖ਼ਿਰੀ ਬਾਰ ਵੇਖਣ ਲਈ ਪਰਿਵਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਲਾਡਲੇ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇ।
ਇਹ ਵੀ ਪੜ੍ਹੋਂ : ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਮੁੜ ਦੁਹਰਾਇਆ ਵਿਵਾਦਿਤ ਬਿਆਨ
ਇਸ ਸਬੰਧੀ ਪਿੰਡ ਦੇ ਸਰਪੰਚ ਪੰਥਦੀਪ ਸਿੰਘ ਨੇ ਮਨਜੀਤ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਮਨਜੀਤ ਨੇ ਜਿਥੇ ਵਿਦੇਸ਼ ਦੇ ’ਚ ਤਿੰਨ ਬੱਚਿਆਂ ਦੀ ਜਾਨ ਬਚਾਈ ਹੈ ਉਥੇ ਕੋਰੋਨਾ ਕਾਲ ਦੌਰਾਨ ਵੀ ਮਨਜੀਤ ਸਿੰਘ ਵਿਦੇਸ਼ ਬੈਠਾ, ਲੋੜਵੰਦਾਂ ਲਈ ਗੁਪਤ ਦਾਨ ਕਰਦਾ ਰਿਹਾ ਸੀ। ਅਜਿਹੇ ਨੌਜਵਾਨ ਲਈ ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਉਸਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰੇ। ਪਿੰਡ ਵਾਸੀਆਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮਨਜੀਤ ਸਿੰਘ ਦੀ ਬਹਾਦਰੀ ਤੇ ਨਿਰਸੁਆਰਥ ਕੁਰਬਾਨੀ ਲਈ ਲਈ ਉਸ ਨੂੰ ਸਲਾਮ ਕੀਤਾ ਹੈ।
ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ

ਕੈਪਟਨ ਅਮਰਿੰਦਰ ਦੀ ਤਰਨਤਾਰਨ ਫੇਰੀ ਮਹਿਜ਼ ਇਕ ਡਰਾਮਾ: ਸੁਖਪਾਲ ਖਹਿਰਾ
NEXT STORY