ਅੰਮ੍ਰਿਤਸਰ (ਸੁਮਿਤ ਖੰਨਾ) : ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਮੌਕੇ ਸਾਬਕਾ ਜਥੇਦਾਰ ਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਚੰਦਰ ਤੇ ਲਵ ਤੇ ਕੁਸ਼ ਦੇ ਵੰਸਜ਼ ਆਖ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਸ ਬਿਆਨ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਜੋ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ 'ਚ ਆਪਣੀ ਬੰਸਾਵਲੀ ਨਾਮਾ ਆਪ ਲਿਖਿਆ ਹੈ। ਉਸ ਬੰਸਾਵਲੀ ਨਾਮੇ ਅਨੁਸਾਰ ਉਨ੍ਹਾਂ ਦਾ ਸੋਢੀ ਵੰਸ਼ ਹੈ। ਉਨ੍ਹਾਂ ਲਿਖਿਆ ਹੈ ਕਿ ਸਾਡਾ ਖਾਨਦਾਨ ਲਵ ਵੰਸ਼ ਨਾਲ ਜੁੜਦਾ ਹੈ। ਇਕਬਾਲ ਸਿੰਘ ਨੇ ਕਿਹਾ ਕਿ ਜੋ ਗੁਰੂ ਸਾਹਿਬ ਨੇ ਲਿਖਿਆ ਹੈ ਮੈਂ ਸਿਰਫ਼ ਉਹ ਹੀ ਬੋਲਿਆ ਹੈ। ਉਨ੍ਹਾਂ ਕਿਹਾ ਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੋਂ ਸ਼ੁਰੂਆਤ ਹੋਈ ਸੀ। ਉਨ੍ਹਾਂ ਦਾ ਸੋਢੀ ਵੰਸ਼ ਲਵ ਨਾਲ ਜਾ ਜੁੜਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਪ੍ਰਤੱਖ ਗੁਰੂ ਹਨ ਤੇ ਦਸਮੇ ਪਾਤਸ਼ਾਹ ਸਾਡੇ ਪਿਤਾ ਹਨ। ਇਸ ਲਈ ਪਿਤਾ ਦੀ ਜੋ ਬਾਣੀ ਹੈ ਉਸ ਤੋਂ ਉਪਰ ਕੋਈ ਨਹੀਂ ਹੋ ਸਕਦਾ।
ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ
ਇਥੇ ਦੱਸ ਦੇਈਏ ਕਿ ਅਯੁੱਧਿਆ 'ਚ ਰਾਮ ਮੰਦਿਰ ਦੇ ਉਦਘਾਟਨੀ ਸਮਾਗਮ 'ਚ ਪਹੁੰਚੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗਬਿੰਦ ਸਿੰਘ ਜੀ ਨੂੰ ਭਗਵਾਨ ਰਾਮ ਦੇ ਪੁੱਤਰਾਂ ਦੇ ਵੰਸ਼ਜ਼ ਦੱਸ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਸੰਗਤਾਂ 'ਚ ਗੁੱਸੇ ਦੀ ਲਹਿਰ ਹੈ। ਗਿਆਨੀ ਇਕਬਾਲ ਸਿੰਘ ਨੇ ਕਿਹਾ 'ਮੋਦੀ ਨੇ ਖੁਦ ਸਾਨੂੰ ਇਥੇ ਸੱਦਿਆ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਵੱਡੇ ਪੁੱਤਰ ਲਵ ਸਨ, ਉਨ੍ਹਾਂ ਦੇ ਵੰਸ਼ਜ ਹਨ ਗੁਰੂ ਗੋਬਿੰਦ ਸਿੰਘ ਜੀ, ਤੇ ਛੋਟੇ ਪੁੱਤਰ ਕੁਛ ਦੇ ਵੰਸ਼ਜ ਹਨ ਗੁਰੂ ਨਾਨਕ ਦੇਵ ਜੀ, ਜੋ ਬੇਦੀ ਸਨ। ਤੇ ਸੋਢੀ ਸਨ ਗੁਰੂ ਗੋਬਿੰਦ ਸਿੰਘ ਜੀ, ਉਹ ਲਵ ਦੇ ਵੰਸ਼ਜ ਹਨ। ਸਾਡੇ ਤਾਂ ਇਹ ਪੂਰਵਜ ਹਨ ਤੇ ਆਪਣੇ ਪੂਰਵਜ ਰਾਮ ਚੰਦਰ ਜੀ ਦੀ ਜੋ ਜਨਮ ਭੂਮੀ ਹੈ, ਉਥੇ ਜੋ ਅੱਜ ਭੂਮੀ ਪੂਜਨ ਹੋ ਰਿਹਾ ਹੈ, ਉਥੋਂ ਦੀ ਨੀਂਹ ਰੱਖੀ ਜਾ ਰਹੀ ਹੈ। ਵਿਸ਼ਾਲ ਮੰਦਰ, ਜੋ ਕਿ ਪੂਰੀ ਦੁਨੀਆ 'ਚ ਹਿੰਦੁਸਤਾਨ ਦੀ ਇਕ ਵੱਖਰੀ ਸ਼ਾਨ ਹੋਵੇਗੀ।'
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ
ਜਨਾਨੀ ਵਲੋਂ ਦੂਜੀ ਵਾਰ ਕਰਾਇਆ ਪ੍ਰੇਮ ਵਿਆਹ ਵੀ ਨਹੀਂ ਆਇਆ ਰਾਸ, ਨਸ਼ੇੜੀ ਪਤੀ ਦੇ ਤਸ਼ੱਦਦ ਕਾਰਨ ਬੁਰਾ ਹਾਲ
NEXT STORY