ਜਲੰਧਰ (ਕਮਲੇਸ਼)— ਜਲੰਧਰ ਮਾਡਲ ਟਾਊਨ 'ਚ ਖੁੱਲ੍ਹਿਆ ਏ. ਐੱਮ. ਪੀ. ਐੱਮ. ਰੈਸਟੋਰੈਂਟ ਮਹਾਨਗਰ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਰੈਸਟੋਰੈਂਟ 'ਚ ਗਾਹਕਾਂ ਦੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਨੂੰ ਰੈਸਟੋਰੈਂਟ 'ਚ ਪਰੋਸੇ ਜਾ ਰਹੇ ਵਿਅੰਜਨ ਕਾਫੀ ਪਸੰਦ ਆ ਰਹੇ ਹਨ। ਰੈਸਟੋਰੈਂਟ ਦੇ ਡਾਇਰੈਕਟਰ ਤੇ ਨੌਜਵਾਨ ਬਿਜ਼ਨੈੱਸਮੈਨ ਅਸੀਮ ਜੈਨ ਨੇ ਦੱਸਿਆ ਕਿ ਏ. ਐੱਮ. ਪੀ. ਐੱਮ. ਰੈਸਟੋਰੈਂਟ ਦਾ ਮੁੱਖ ਟੀਚਾ ਗਾਹਕਾਂ ਨੂੰ ਵਾਜਿਬ ਕੀਮਤਾਂ 'ਤੇ ਏ ਕਲਾਸ ਸਹੂਲਤ ਦੇਣਾ ਹੈ। ਰੈਸਟੋਰੈਂਟ 'ਚ ਪਰੋਸੇ ਜਾ ਰਹੇ ਵਿਅੰਜਨਾਂ ਦੀ ਗੁਣਵੱਤਾ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅਸੀਮ ਨੇ ਦੱਸਿਆ ਕਿ ਏ. ਐੱਮ. ਪੀ. ਐੱਮ. ਰੈਸਟੋਰੈਂਟ 100 ਫੀਸਦੀ ਸ਼ਾਕਾਹਾਰੀ ਹੈ। ਬਰੇਕ ਫਾਸਟ, ਲੰਚ ਤੇ ਡਿਨਰ ਤੋਂ ਇਲਾਵਾ ਗਾਹਕ ਦੇਸੀ ਘਿਓ 'ਚ ਬਣੀਆਂ ਪੂੜੀਆਂ, 1.5 ਫੁੱਟ ਲੰਮੇ ਅੰਮ੍ਰਿਤਸਰੀ ਕੁਲਚੇ, ਸਪੈਸ਼ਲ ਭਟੂਰੇ, ਮਸ਼ਹੂਰ ਅੰਬਾਲਾ ਚਾਟ ਦਾ ਆਨੰਦ ਲੈ ਸਕਦੇ ਹਨ।
ਪਾਰਟੀਆਂ ਲਈ ਵੀ ਰੈਸਟੋਰੈਂਟ 'ਚ ਵਿਸ਼ੇਸ਼ ਪ੍ਰਬੰਧ: ਏ. ਐੱਮ. ਪੀ. ਐੱਮ. ਰੈਸਟੋਰੈਂਟ 'ਚ ਪਾਰਟੀਆਂ ਜਿਵੇਂ ਬਰਥਡੇ ਪਾਰਟੀ, ਕਿੱਟੀ ਪਾਰਟੀ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜਿਸ 'ਚ ਰੈਸਟੋਰੈਂਟ ਵੱਲੋਂ ਸ਼ਾਨਦਾਰ ਗਰੂਮਿੰਗ, ਕੈਟਰਿੰਗ ਅਤੇ ਨਾਲ ਵੈਸਟ ਸਰਵਿਸ ਮੁਹੱਈਆ ਕਰਵਾਈ ਜਾਵੇਗੀ।
ਗਾਹਕ ਰੈਸਟੋਰੈਂਟ ਦੀ ਸਰਵਿਸ ਤੋਂ ਸੰਤੁਸ਼ਟ: ਰੈਸਟੋਰੈਂਟ 'ਚ ਪਹੁੰਚੇ ਗਾਹਕ ਰੈਸਟੋਰੈਂਟ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਰਵਿਸ ਤੇ ਵਿਅੰਜਨਾਂ ਦੇ ਸਵਾਦ ਤੋਂ ਬੇਹੱਦ ਸੰਤੁਸ਼ਟ ਦਿਸੇ। ਇਸ ਦੌਰਾਨ ਜਦੋਂ ਰੈਸਟੋਰੈਂਟ 'ਚ ਪਹੁੰਚੇ ਪਰਿਵਾਰਾਂ ਤੋਂ ਏ. ਐੱਮ. ਪੀ. ਐੱਮ. ਦੀ ਸਰਵਿਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰੈਸਟੋਰੈਂਟ 'ਚ ਸਾਰੀਆਂ ਆਈਟਮਾਂ ਕਾਫੀ ਘੱਟ ਕੀਮਤਾਂ 'ਤੇ ਉਪਲੱਬਧ ਹਨ ਅਤੇ ਰੈਸਟੋਰੈਂਟ ਦੀ ਸਰਵਿਸ ਵੀ ਕਾਫੀ ਫਾਸਟ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕ ਸਵੇਰੇ 8 ਤੋਂ 11 ਵਜੇ ਤਕ ਰੈਸਟੋਰੈਂਟ ਦੀ ਸਰਵਿਸ ਦਾ ਲਾਭ ਉਠਾ ਸਕਦਾ ਹੈ।
ਭਾਕਿਯੂ ਨੇ ਕੋਕਰੀ ਕਲਾਂ 'ਚ ਫੂਕਿਆ ਸਰਕਾਰ ਦਾ ਪੁਤਲਾ
NEXT STORY