ਫਿਰੋਜ਼ਪੁਰ(ਸੰਨੀ)— ਇਥੋਂ ਦੇ ਹੁਸੈਨੀਵਾਲਾ ਬਾਰਡਰ 'ਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬੀਟਿੰਗ ਰਿਟ੍ਰੀਟ ਸੈਰੇਮਨੀ ਗੈਲਰੀ ਅਤੇ ਮਿਊਜ਼ੀਅਮ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਉਨ੍ਹਾਂ ਨੇ ਹੁਸੈਨੀਵਾਲਾ 'ਚ ਬਣੀਆਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਜੀ ਦੀਆਂ ਸਮਾਧੀਆਂ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਹੁਸੈਨੀਵਾਲਾ 'ਚ ਬਣੇ ਬੀਟਿੰਗ ਰਿਟ੍ਰੀਟ ਸੈਰੇਮਨੀ ਦੀ ਗੈਲਰੀ ਅਤੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਉਨ੍ਹਾਂ ਨੇ ਫੌਜੀਆਂ ਨੂੰ ਮਿਠਾਈ ਵੀ ਵੰਡੀ ਅਤੇ ਫੌਜੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਪੁਰੇ ਸਮਾਰੋਹ ਦੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਰਹੇ।
150 ਗ੍ਰਾਮ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ ਅੱਧਾ ਦਰਜਨ ਵਿਅਕਤੀ ਕਾਬੂ
NEXT STORY