ਚੰਡੀਗੜ੍ਹ (ਹਾਂਡਾ) : ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਵਲੋਂ ਵਕੀਲ ਨੂੰ ਮਿਲਣ ਦੀ ਮੰਗ ਨੂੰ ਲੈ ਕੇ ਅਰਜ਼ੀ ਹਾਈਕੋਰਟ 'ਚ ਦਾਖ਼ਲ ਕੀਤੀ ਗਈ ਹੈ। ਅੰਮ੍ਰਿਤਪਾਲ ਦੇ ਚਾਚਾ ਹਰਜੀਤ, ਵਰਿੰਦਰ ਫ਼ੌਜੀ ਤੇ ਦਲਜੀਤ ਕਲਸੀ ਵਲੋਂ ਵਕੀਲ ਨਵਕਿਰਣ ਸਿੰਘ ਰਾਹੀਂ ਉਕਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ।
ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਉਸ ਨੂੰ ਵਕੀਲ ਨਾਲ ਨਹੀਂ ਮਿਲਣ ਦੇ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਪਾਲ ਵਲੋਂ ਅੰਮ੍ਰਿਤਸਰ ਦੇ ਡੀ. ਸੀ. ਖ਼ਿਲਾਫ਼ ਵੀ ਉਲੰਘਣਾ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਡੀ. ਸੀ. ਨੇ ਅਦਾਲਤ ਦੇ ਹੁਕਮ ਨੂੰ ਨਹੀਂ ਮੰਨਿਆ। ਇਸ ਮਾਮਲੇ 'ਚ 13 ਜੁਲਾਈ ਨੂੰ ਸੁਣਵਾਈ ਤੈਅ ਕੀਤੀ ਗਈ ਹੈ। ਅੰਮ੍ਰਿਤਪਾਲ ਦੇ ਬਾਕੀ 3 ਸਾਥੀਆਂ ਦੀ ਅਰਜ਼ੀ ’ਤੇ ਬਾਅਦ 'ਚ ਸੁਣਵਾਈ ਹੋਵੇਗੀ।
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਘਰਾਂ ’ਚ ਫਸੇ 34 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਲਾਇਆ ਨਾਈਟ ਰੈਸਕਿਊ ਆਪ੍ਰੇਸ਼ਨ
NEXT STORY