ਅੰਮ੍ਰਿਤਸਰ (ਅਨਜਾਣ) : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸੱਚਖੰਡ ਨਤਮਸਤਕ ਹੋਏ। ਜੀ. ਕੇ. ਨੇ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋਏ ਤੇ ਡੇਰੇ ਵਾਲਿਆਂ ਨੇ ਬੇਅਦਬੀ ਕੀਤੀ। ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਦਾ ਦਰਜਾ ਦਿੱਤਾ ਹੈ। ਸ਼੍ਰੋਮਣੀ ਕਮੇਟੀ 'ਚੋਂ 267 ਸਰੂਪਾਂ ਦਾ ਗਾਇਬ ਹੋ ਜਾਣਾ ਸ਼ੱਕ ਦਰਸਾਉਂਦਾ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ 'ਤੇ ਕਿੰਤੂ-ਪ੍ਰੰਤੂ ਨਹੀਂ ਕਰ ਸਕਦੇ ਪਰ ਸ਼੍ਰੋਮਣੀ ਕਮੇਟੀ ਨੂੰ ਇਨਕੁਆਇਰੀ ਤੋਂ ਪਹਿਲਾਂ ਐੱਫ. ਆਈ. ਆਰ. ਦਰਜ ਕਰਵਾਉਣੀ ਚਾਹੀਦੀ ਸੀ, 307 ਦਾ ਪਰਚਾ ਬਣਦਾ ਹੈ। ਜੇ ਨਹੀਂ ਕਰਵਾਉਣਗੇ ਤਾਂ ਅਸੀਂ ਖੁਦ ਕਰਾਵਾਂਗੇ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ
ਉਨ੍ਹਾਂ ਕਿਹਾ ਕਿ ਡੇਰਾ ਮਾਮਲੇ 'ਚ ਬਾਦਲ ਪਰਿਵਾਰ ਅਤੇ ਸਿਰਸਾ ਦਾ ਨਾਂ ਸਪੱਸ਼ਟ ਆਉਂਦਾ ਹੈ। ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਸਾਫ ਕਿਹਾ ਹੈ ਕਿ ਚਿੱਠੀ 'ਚ ਮੁਆਫੀ ਨਾਂ ਦਾ ਕੋਈ ਲਫ਼ਜ ਨਹੀਂ ਸੀ ਜੋ ਬਾਅਦ ਵਿਚ ਜੋੜਿਆ ਗਿਆ ਹੈ, ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2021 'ਚ ਦਿੱਲੀ 'ਚ ਇਲੈਕਸ਼ਨ ਹੋਣੀ ਹੈ, ਪਹਿਲਾਂ ਬਾਦਲ ਅਕਾਲੀ ਦਲ ਦਾ ਭੋਗ ਉਥੇ ਪਾਵਾਂਗੇ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ 'ਚ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਕੋਰੋਨਾ ਆਫ਼ਤ : ਪੂਰੇ ਉੱਤਰੀ ਭਾਰਤ 'ਚੋਂ ਮੋਹਰੀ ਬਣੀ ਪਟਿਆਲਾ ਦੀ ਇਹ 'ਲੈਬ', 24 ਘੰਟੇ ਦੇ ਰਹੀ ਸੇਵਾਵਾਂ
NEXT STORY