ਅੰਮ੍ਰਿਤਸਰ (ਅਣਜਾਣ) : ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਸ਼ਹਿਰੀ ਪ੍ਰਧਾਨ ਵਰਿੰਦਰ ਸਿੰਘ ਰਟੌਲ ਤੇ ਰਜਿੰਦਰ ਪਰਮਾਰ ਸੁਰਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਐਵੀਨਿਊ ਅੰਮ੍ਰਿਤਸਰ ਤੇ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਨਾਲ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਲੈ ਕੇ ਪੁੱਜੇ।
ਕੁਲਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਪਤੀ ਸੁਰਜੀਤ ਸਿੰਘ ਦਾ ਜ਼ਮੀਨ ਨੂੰ ਲੈ ਕੇ ਪਿੰਡ ਦੇ ਵਿਅਕਤੀਆਂ ਨਾਲ ਝਗੜਾ ਸੀ। ਉਨ੍ਹਾਂ ਨੇ ਸਾਡੀ ਜ਼ਮੀਨ 'ਤੇ ਜਬਰੀ ਕਬਜ਼ਾ ਕਰ ਰੱਖਿਆ ਸੀ ਤੇ ਮੇਰੇ ਦਿਓਰ ਦੀ ਜ਼ਮੀਨ ਵੀ ਹੜੱਪ ਲਈ ਸੀ, ਜਿਸ ਦਾ ਕੇਸ ਅਦਾਲਤ 'ਚ ਲੱਗਾ ਹੋਇਆ ਸੀ। ਮੇਰੇ ਦਿਓਰ ਦੇ ਬੀਮਾਰ ਹੋਣ ਕਾਰਨ ਜਦ ਮੇਰਾ ਪਤੀ 70 ਸਾਲਾ ਸੁਰਜੀਤ ਸਿੰਘ ਪਿੰਡ ਪਤਾ ਲੈਣ ਗਿਆ ਤਾਂ ਝਗੜੇ ਵਾਲੀ ਪਾਰਟੀ ਨੇ ਉਸ ਨੂੰ ਪਿਆਰ ਨਾਲ ਇਹ ਕਹਿ ਕੇ ਅੰਦਰ ਬੁਲਾ ਲਿਆ ਕਿ ਬੈਠ ਕੇ ਫੈਸਲਾ ਕਰ ਲੈਂਦੇ ਹਾਂ ਪਰ ਅੰਦਰ ਜਾ ਕੇ ਉਨ੍ਹਾਂ ਮੇਰੇ ਪਤੀ ਦੀ ਕੁੱਟ-ਮਾਰ ਕੀਤੀ, ਉਸ ਦੇ ਕੇਸ ਫੜ ਕੇ ਮੂੰਹ 'ਚ ਜਬਰੀ ਸ਼ਰਾਬ ਪਿਲਾਈ ਤੇ ਫਿਰ ਲਾਗੇ ਤਲਵਾਰ ਰੱਖ ਕੇ ਆਪਣੀਆਂ ਖਿੜਕੀਆਂ ਦੇ ਸ਼ੀਸ਼ੇ ਆਪ ਤੋੜ ਕੇ ਫੋਟੋ ਖਿੱਚ ਕੇ ਝੂਠਾ ਕੇਸ ਬਣਾਉਣ ਦੀ ਧਮਕੀ ਵੀ ਦਿੱਤੀ। ਇਸ ਦਾ ਕੇਸ ਥਾਣਾ ਚਾਟੀਵਿੰਡ ਵਿਖੇ ਦਰਜ ਹੈ ਤੇ ਡਾਕਟਰੀ ਵੀ ਕਰਵਾਈ ਗਈ ਹੈ। ਲਿਪ ਦੇ ਰਟੌਲ ਤੇ ਪਰਮਾਰ ਨੇ ਕਿਹਾ ਕਿ ਆਪਸੀ ਝਗੜੇ ਨੂੰ ਲੈ ਕੇ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਜਬਰੀ ਸ਼ਰਾਬ ਪਿਲਾਉਣੀ ਤੇ ਕੇਸਾਂ ਦੀ ਬੇਅਦਬੀ ਕਰਨਾ ਅਪਰਾਧ ਹੈ, ਇਸ ਲਈ ਦੋਸ਼ੀ ਵਿਅਕਤੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ : ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਪੱਤਰ ਜਥੇਦਾਰ ਸਾਹਿਬ ਦੇ ਸਪੁਰਦ ਕਰ ਦਿੱਤਾ ਜਾਵੇਗਾ। ਪੜਤਾਲ ਕਰਵਾਉਣ ਉਪਰੰਤ ਜੇਕਰ ਉਕਤ ਵਿਅਕਤੀ ਦੋਸ਼ੀ ਪਾਏ ਗਏ ਤਾਂ ਪੁਲਸ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ।
ਥਾਣੇ 'ਚ ਵੜ ਕੇ 20-25 ਨੌਜਵਾਨਾਂ ਨੇ ਕੀਤਾ ਐੱਸ. ਐੱਚ. ਓ. 'ਤੇ ਹਮਲਾ
NEXT STORY