ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਖੇ ਨਸ਼ਿਆਂ ਖਿਲਾਫ ਸਮਾਰਟ ਬਾਈਕ ਰਾਈਡਰਸ ਤੇ ਪੁਲਸ ਵਲੋਂ ਸਾਂਝੇ ਤੌਰ 'ਤੇ ਮੋਟਰਸਾਈਕਲ ਰੈਲੀ ਕੱਢੀ ਗਈ। ਜਾਣਕਾਰੀ ਮੁਤਾਬਕ 'ਰੰਗ ਦੇ ਬਸੰਤੀ' ਨਾਂ ਹੇਠ ਕੱਢੀ ਗਈ ਇਸ ਰੈਲੀ 'ਚ ਐੱਸ.ਟੀ.ਐੱਫ. ਸਟਾਫ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਰੈਲੀ ਨੂੰ ਪੁਲਸ ਅਧਿਕਾਰੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪਹੁੰਚੀ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।
ਦੱਸ ਦੇਈਏ ਕਿ ਥੰਬਰ ਕੈਫੇ ਚੰਡੀਗੜ੍ਹ ਵਲੋਂ 6 ਤੋਂ 7 ਹਜ਼ਾਰ ਰਾਈਡਰ ਅੱਜ 17 ਸ਼ਹਿਰਾਂ 'ਚ ਮੋਟਰਸਾਈਕਲ ਰੈਲੀਆਂ ਕੱਢ ਰਹੇ ਹਨ।
ਕਾਂਗਰਸ ਦੀਆਂ ਜੜ੍ਹਾਂ ਪਿੰਡ-ਪਿੰਡ 'ਚ, ਕੇਂਦਰ 'ਚ ਵਾਪਸੀ ਕਰੇਗੀ : ਕੈਪਟਨ
NEXT STORY