ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੇ ਭਾਟੀਆ ਪਰਿਵਾਰ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਕੁੱਝ ਦਿਨਾਂ ਬਾਅਦ ਉਨ੍ਹਾਂ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਦੌੜਨ ਵਾਲੀ ਅਨੀਸ਼ਾ ਨਾਂ ਦੀ ਲੁਟੇਰੀ ਲਾੜੀ ਨੂੰ ਪੁਲਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਇਹ ਭਾਟੀਆ ਪਰਿਵਾਰ ਤੋਂ ਤਲਾਕ ਦੇ ਨਾਂ 'ਤੇ ਹੋਰ ਪੈਸਿਆਂ ਦੀ ਮੰਗ ਕਰ ਰਹੀ ਸੀ।
ਦੱਸ ਦੇਈਏ ਕਿ ਜੀਵਨਸਾਥੀ ਡਾਟ ਕਾਮ 'ਤੇ ਲੱਭੀ ਕਸ਼ਮੀਰ ਦੀ ਰਹਿਣ ਵਾਲੀ ਅਨੀਸ਼ਾ ਨੇ ਸਿਰਫ ਭਾਟੀਆ ਪਰਿਵਾਰ ਹੀ ਨਹੀਂ, ਸਗੋਂ ਹੁਣ ਤੱਕ ਕਈ ਪਰਿਵਾਰਾਂ ਦੇ ਮੁੰਡਿਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਲੁੱਟਿਆ ਹੈ। ਪੁਲਸ ਵੱਲੋਂ ਅਨੀਸ਼ਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਪਟਨਾ ਸਾਹਿਬ ਪੁੱਜੀ ਅੰਮ੍ਰਿਤਸਰ ਦੇ 5 ਸਰੋਵਰਾਂ ਦੇ ਜਲ ਨਾਲ ਭਰੀ ਗਾਗਰ (ਵੀਡੀਓ)
NEXT STORY