ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਐੱਨ.ਆਰ.ਆਈ. ਪਤੀ ਦੇ ਧੋਖੇ ਦੀ ਸ਼ਿਕਾਰ ਇਕ ਵਿਆਹੁਤਾ ਵਲੋਂ ਉਸ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਰਹਿਣ ਵਾਲੀ ਪ੍ਰਨੀਤ ਕੌਰ ਦਾ ਵਿਆਹ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਦੇ ਕਬੀਰ ਪਾਰਕ ਇਲਾਕੇ ਦੇ ਅੰਗਤ ਔਲਖ ਨਾਲ ਹੋਇਆ ਸੀ , ਜੋ ਕੈਨੇਡਾ ਰਹਿੰਦਾ ਹੈ।
ਪ੍ਰਨੀਤ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਉਸ ਨੂੰ ਕੈਨੇਡਾ ਲੈ ਜਾਣ ਦੀ ਗੱਲ ਆਖੀ ਗਈ ਸੀ ਤੇ ਉਸ ਦੇ ਪਰਿਵਾਰ ਵਲੋਂ ਵਿਆਹ 'ਚ ਮੋਟੀ ਰਕਮ ਖਰਚ ਕਰਕੇ ਦਾਜ ਦਹੇਜ ਦਿੱਤਾ ਗਿਆ ਸੀ ਪਰ ਬਾਅਦ 'ਚ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਸਗੋਂ ਹੋਰ ਦਾਜ ਦੀ ਮੰਗ ਕੀਤੀ ਜਾਣ ਲੱਗੀ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ 'ਚ ਦਾਖਲ ਤੱਕ ਨਹੀਂ ਹੋਣ ਦੇ ਰਿਹਾ। ਪ੍ਰਨੀਤ ਕੌਰ ਨੇ ਪੁਲਸ ਪ੍ਰਸ਼ਾਸਨ 'ਤੇ ਉਸ ਦੀ ਸੁਣਵਾਈ ਨਾ ਕਰਨ ਤੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਦਾ ਦੋਸ਼ ਲਗਾਇਆ ਹੈ ਜਦਕਿ ਦੂਜੇ ਪਾਸੇ ਪ੍ਰਨੀਤ ਕੌਰ ਦੇ ਦਾਦਾ ਸਹੁਰਾ ਹਰਬੰਸ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਹੈ। ਫਿਲਹਾਲ ਪ੍ਰਨੀਤ ਕੌਰ ਵਲੋਂ ਸਹੁਰਾ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ।
ਇਹ ਕੋਈ ਪਹਿਲਾਂ ਮਾਮਲਾ ਨਹੀਂ ਜਿਸ 'ਚ ਇਕ ਧੀ ਤੇ ਉਸ ਦੇ ਮਾਪੇ ਐੱਨ. ਆਰ.ਆਈ. ਲਾੜੇ ਦੇ ਧੋਖੇ ਦਾ ਸ਼ਿਕਾਰ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ ਬਲਕਿ ਅਜਿਹੀਆਂ ਕਈ ਧੀਆਂ ਹਨ ਜੋ ਇਸ ਤਕਲੀਫ 'ਚੋਂ ਗੁਜ਼ਰ ਰਹੀਆਂ ਹਨ।
ਲਵਲੀ ਆਟੋਜ਼ ਫਿਰ ਸੁਰਖੀਆਂ 'ਚ, ਨੌਜਵਾਨ ਨੇ ਤੀਜੀ ਮੰਜ਼ਿਲ 'ਤੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY