ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਆਪਸ ਵਿਚ ਭਿੜਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਪਿਛਲੇ 15 ਦਿਨਾਂ ਦੌਰਾਨ ਜੇਲ੍ਹ ਵਿਚ ਹਲਾਵਾਤੀ ਆਪਸ ਵਿਚ ਭਿੜਨ ’ਤੇ ਅੱਧੀ ਦਰਜਨ ਮਾਮਲੇ ਸਾਹਮਣੇ ਆ ਚੁੱਕੇ ਹਨ। ਕੀ ਕਾਰਨ ਹੈ ਕਿ ਹਵਾਲਾਤੀਆਂ ਇਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਹਨ। ਇਕ ਪਾਸੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਸਖ਼ਤ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ, ਉਥੇ ਦੂਸਰੇ ਪਾਸੇ ਹਵਾਲਾਤੀਆਂ ਵਲੋਂ ਆਪਸ ਵਿਚ ਲੜਾਈ-ਝਗੜੇ ਕਰਨਾ ਕਿਤੇ ਨਾ ਕਿਤੇ ਪੁਲਸ ਦੀ ਕਮਜ਼ੋਰ ਬੰਦਬੋਸਤ ਦੀ ਪੋਲ ਵੀ ਖੋਲ੍ਹ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ, ਪਿਆ ਚੀਕ ਚਿਹਾੜਾ
ਇਕ ਪਾਸੇ ਜੇਲ੍ਹ ਬੈਰਕਾਂ ਵਿਚ ਹਵਾਲਾਤੀ ਇਕ ਦੂਸਰੇ ਨਾਲ ਲੜਾਈ ਕਰ ਰਹੇ ਹਨ, ਉਥੇ ਦੂਸਰੇ ਪਾਸੇ ਸੁਰੱਖਿਆਂ ਪ੍ਰਬੰਧਾਂ ਨੂੰ ਤੋੜ ਕੇ ਇਨ੍ਹਾਂ ਹਵਾਲਾਤੀਆਂ ਕੋਲ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਪੁੱਜ ਰਹੇ ਹਨ। ਆਏ ਦਿਨ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਸਵਾਲਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਦੇਰ ਰਾਤ ਜੇਲ੍ਹ ਦੀਆਂ ਬੈਰਕਾਂ ਵਿਚ ਹੋਏ ਝਗੜੇ ਦੌਰਾਨ ਹਵਾਲਾਤੀਆਂ ਦੇ ਕਬਜ਼ੇ ਵਿਚੋਂ ਲੋਹੇ ਦੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ, ਜਿਨ੍ਹਾਂ ਜੇਲ੍ਹ ਵਿਚ ਹੀ ਪਏ ਲੋਹੇ ਨੂੰ ਚੋਰੀ ਕਰਕੇ ਬਣਾਇਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਮੁਕੱਦਮਾ ਨੰਬਰ 1 :
ਵਧੀਕ ਜੇਲ੍ਹ ਸੁਪਰਡੈਂਟ ਸੁਬੇਗ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਪੰਜ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਵਿਚ ਆਕਾਸ਼ ਵਾਸੀ ਗਵਾਲ ਮੰਡੀ, ਸੁਬੇਗ ਸਿੰਘ ਵਾਸੀ ਜੰਡਿਆਲਾ, ਜਸਕਰਨ ਸਿੰਘ ਵਾਸੀ ਤੁੰਗਬਾਲਾ, ਹਰਸਦੀਪ ਸਿੰਘ ਵਾਸੀ ਰਾਮ ਤੀਰਥ ਰੋਡ ਅਤੇ ਸੁਖਦੀਪ ਸਿੰਘ ਸ਼ਾਮਲ ਹਨ। ਜ਼ਖ਼ਮੀ ਹੋਏ ਹਵਾਲਾਤੀ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਲੋਹੇ ਦੀ ਰਾਡ ਬਰਾਮਦ ਹੋਈ ਹੈ।
ਮੁਕੱਦਮਾ ਨੰਬਰ 2 : ਕੇਂਦਰੀ ਜੇਲ੍ਹ ਵਿਚ ਅਚਨਚੇਤ ਨਿਰੀਖਣ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਗੁਲਸ਼ਨ ਕੁਮਾਰ ਵਾਸੀ ਹੁਸ਼ਿਆਰਪੁਰ ਅਤੇ ਉਸ ਦੇ ਸਾਥੀ ਗੁਰਕੀਰਤ ਸਿੰਘ ਦੇ ਕਬਜ਼ੇ ਵਿਚੋਂ ਇਕ ਤੇਜ਼ਧਾਰ ਚਾਕੂ ਬਰਾਮਦ ਕੀਤਾ ਹੈ, ਜਿਸ ਨੂੰ ਦੋਵੇਂ ਹਵਾਲਾਤੀ ਨਾਜਾਇਜ਼ ਢੰਗ ਨਾਲ ਜੇਲ੍ਹ ਕੰਪਲੈਕਸ ਵਿਚ ਹਮਲੇ ਦੀ ਨੀਅਤ ਨੂੰ ਲੈ ਕੇ ਆਏ ਸਨ। ਇਸਲਾਮਾਬਾਦ ਥਾਣੇ ਦੀ ਪੁਲਸ ਨੇ ਵਧੀਕ ਜੇਲ੍ਹ ਸੁਪਰਡੈਂਟ ਸਰਬਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ
ਜੇਲ੍ਹ ਦੀ ਸੁਰੱਖਿਆ ਲਈ ਠੋਸ ਰਣਨੀਤੀ ਬਣਾਉਣੀ ਪਵੇਗੀ :
ਕੇਂਦਰੀ ਜੇਲ੍ਹ ਵਿਚ ਆਏ ਦਿਨ ਹੋ ਰਹੇ ਲੜਾਈ-ਝਗੜੇ, ਹਵਾਲਾਤੀਆਂ ਤੱਕ ਪਹੁੰਚ ਰਹੇ ਗੈਰ-ਕਾਨੂੰਨੀ ਸਾਮਾਨ ਨੂੰ ਰੋਕਣ ਲਈ ਜੇਲ ਪ੍ਰਸ਼ਾਸਨ ਨੂੰ ਕੋਈ ਠੋਸ ਰਣਨੀਤੀ ਬਣਾਉਣ ਦੀ ਲੋੜ ਹੈ, ਤਾਂ ਜੋ ਹਵਾਲਾਤੀ ਜੇਲ੍ਹ ਵਿਚ ਰਹਿ ਕੇ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਕੇਂਦਰ ਦੀ ਭਾਜਪਾ ਸਰਕਾਰ ਨੇ ਹੁਣ ‘ਭਗਤੀ ਟੈਕਸ’ ਲਾ ਦਿੱਤਾ: ਰਾਘਵ ਚੱਢਾ
NEXT STORY