ਅੰਮ੍ਰਿਤਸਰ (ਸੁਮਿਤ ਖੰਨਾ) : ਤੰਤਰ-ਮੰਤਰ ਦੇ ਨਾਂ 'ਤੇ ਇਕ ਤਾਂਤਰਿਕ ਨੇ 3 ਸਾਲਾਂ ਦੇ ਬੱਚੇ ਨੂੰ ਅਗਵਾ ਕਰ ਉਸਦੀ ਬਲੀ ਦੇ ਦਿੱਤੀ। ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਅੰਮ੍ਰਿਤਸਰ 'ਚ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ 3 ਸਾਲਾ ਤੇਜਪਾਲ ਗਲੀ 'ਚ ਖੇਡ ਰਿਹਾ ਸੀ ਕਿ ਗੁਆਂਢ 'ਚ ਰਹਿੰਦਾ ਬਿੱਟੂ ਨਾਮ ਦਾ ਵਿਅਕਤੀ ਜੋ ਖੁਦ ਨੂੰ ਤਾਂਤਰਿਕ ਅਖਵਾਉਂਦਾ ਹੈ। ਉਹ ਬੱਚੇ ਨੂੰ ਅਗਵਾ ਕਰਕੇ ਲੈ ਗਿਆ, ਜਿਸਦੀ ਲਾਸ਼ ਅਗਲੇ ਦਿਨ ਇਕ ਨਾਲੇ 'ਚੋਂ ਮਿਲੀ। ਘਰ ਦੇ ਗੁਆਂਢ 'ਚ ਲੱਗੇ ਕੈਮਰੇ ਤੋਂ ਪਤਾ ਲੱਗਾ ਕਿ ਬਿੱਟੂ ਹੀ ਬੱਚੇ ਨੂੰ ਲੈ ਕੇ ਗਿਆ ਹੈ ਤਾਂ ਪੁਲਸ ਨੇ ਦੋਸ਼ੀ ਨੂੰ ਜੰਮੂ ਕੋਲੋਂ ਗ੍ਰਿਫਤਾਰ ਕਰ ਲਿਆ। ਉਧਰ ਪੁਲਸ ਨੇ ਮਾਪਿਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਤਲ ਦਾ ਕਾਰਣ ਜਾਨਣ ਦੀ ਗੱਲ ਕਹੀ ਜਾ ਰਹੀ ਹੈ। ਗੁਰੂ ਨਗਰੀ 'ਚ ਵਾਪਰੀ ਇਸ ਘਿਨੌਣੀ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਨਰਿੰਦਰ ਮੋਦੀ ਦੇ ਮੁਕਾਬਲੇ ਪ੍ਰਧਾਨ ਮੰਤਰੀ ਦਾ ਕੋਈ ਦਾਅਵੇਦਾਰ ਨਹੀਂ : ਬਾਦਲ
NEXT STORY