ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਈ ਸੱਜੀਖਾਰ ਦੀ ਖੇਪ ਨੂੰ ਪੈਕ ਕੀਤੇ ਹੋਏ 800 ਤੋਂ ਵੱਧ ਜੂਟ ਬੈਗਸ ਨੂੰ ਜ਼ਬਤ ਕਰ ਲਿਆ ਹੈ, ਜਿਨ੍ਹਾਂ ਨੂੰ ਕਸਟਮ ਵਿਭਾਗ ਜ਼ਮੀਨ 'ਚ ਦਫਨ ਕਰ ਦੇਵੇਗਾ। ਜਾਣਕਾਰੀ ਅਨੁਸਾਰ ਹਾਲ ਹੀ 'ਚ ਕਸਟਮ ਵਿਭਾਗ ਵਲੋਂ ਪਾਕਿਸਤਾਨ ਤੋਂ ਆਈ ਨਮਕ ਦੀ ਖੇਪ ਨਾਲ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਅਤੇ ਸੋਨੀਪਤ ਵਲੋਂ 380 ਕਿਲੋ ਹੈਰੋਇਨ ਦੀ ਖੇਪ ਨੂੰ ਜ਼ਬਤ ਕੀਤਾ ਸੀ। ਇਸ ਖੇਪ ਦਾ ਕੁਝ ਭਾਗ ਜੂਟ ਬੈਗਸ 'ਚ ਅਤਿ-ਆਧੁਨਿਕ ਤਰੀਕੇ ਨਾਲ ਛੁਪਾਇਆ ਗਿਆ ਸੀ, ਜਿਸ ਨੂੰ ਟ੍ਰੇਸ ਕਰ ਸਕਣਾ ਕ੍ਰਾਈਮ ਬ੍ਰਾਂਚ ਲਈ ਵੀ ਆਸਾਨ ਨਹੀਂ ਸੀ। ਜੂਟ ਬੈਗਸ ਨੂੰ ਜਦੋਂ ਪਾਣੀ 'ਚ ਭਿਉਂ ਕੇ ਸੁਕਾਇਆ ਜਾਂਦਾ ਸੀ ਤਾਂ ਸੁੱਕਣ ਤੋਂ ਬਾਅਦ ਉਸ ਵਿਚੋਂ ਹੈਰੋਇਨ ਦਾ ਸਫੈਦ ਪਦਾਰਥ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਇਹੀ ਕਾਰਨ ਹੈ ਕਿ ਕਸਟਮ ਵਿਭਾਗ ਦੀ ਟੀਮ ਨੇ ਆਈ. ਸੀ. ਪੀ. ਅਟਾਰੀ 'ਤੇ ਡੰਪ ਪਏ ਸੱਜੀਖਾਰ ਦੇ ਜੂਟ ਬੈਗਸ ਨੂੰ ਜ਼ਬਤ ਕਰ ਲਿਆ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਹੈਰੋਇਨ ਸਮੱਗਲਿੰਗ ਦੀ ਸੰਭਾਵਨਾ ਖਤਮ ਹੋ ਜਾਵੇ। ਸੱਜੀਖਾਰ ਨੂੰ ਪਾਪੜ ਬਣਾਉਣ ਦੇ ਕੰਮ 'ਚ ਸੁਆਦ ਨੂੰ ਕ੍ਰਿਸਪੀ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਪਰ ਕ੍ਰਿਸਪੀ ਦੇ ਚੱਕਰ 'ਚ ਹੈਰੋਇਨ ਨਾ ਨਿਕਲ ਜਾਵੇ, ਇਸ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਈ ਸਬਜਾਬੀਜ ਦੀ ਖੇਪ ਦੇ ਜੂਟ ਬੈਗਸ ਨੂੰ ਕਸਟਮ ਵਿਭਾਗ ਨੇ ਖੰਗਾਲਿਆ ਸੀ।
ਸੀ. ਡਬਲਿਊ. ਸੀ. ਨੇ 3 ਦਿਨਾਂ ਲਈ ਮੁਆਫ ਕੀਤਾ ਡੈਮਰੇਜ
ਪੁਲਵਾਮਾ ਹਮਲੇ ਦੇ ਬਾਅਦ 16 ਫਰਵਰੀ ਤੋਂ ਪਾਕਿਸਤਾਨੀ ਵਸਤੂਆਂ ਦੇ ਦਰਾਮਦ 'ਤੇ 200 ਫ਼ੀਸਦੀ ਡਿਊਟੀ ਲੱਗਣ ਤੋਂ ਬਾਅਦ ਆਈ. ਸੀ. ਪੀ. ਅਟਾਰੀ 'ਤੇ ਡੰਪ ਪਏ 8 ਕਰੋੜ ਦੇ ਛੁਹਾਰੇ, ਸੀਮੈਂਟ ਅਤੇ ਹੋਰ ਵਸਤੂਆਂ 'ਤੇ ਸੀ. ਡਬਲਿਊ. ਸੀ. ਵਿਭਾਗ ਨੇ 3 ਦਿਨਾਂ ਲਈ ਡੈਮਰੇਜ ਇੰਨਾ ਘੱਟ ਕਰ ਦਿੱਤਾ ਹੈ ਕਿ ਪਹਿਲਾਂ ਦੀ ਤੁਲਨਾ 'ਚ ਮੁਆਫ ਕਰਨ ਵਰਗਾ ਹੈ। ਪ੍ਰਤੀ ਮੀਟ੍ਰਿਕ ਟਨ 539 ਰੁਪਏ ਦੇ ਹਿਸਾਬ ਨਾਲ ਡੈਮਰੇਜ ਲਿਆ ਜਾ ਰਿਹਾ ਹੈ ਪਰ 3 ਦਿਨਾਂ ਬਾਅਦ ਫਿਰ ਉਹੀ ਡੈਮਰੇਜ ਲਿਆ ਜਾਵੇਗਾ, ਇਸ ਤੋਂ ਪਹਿਲਾਂ 8 ਕਰੋੜ ਦੇ ਮਾਲ 'ਤੇ 10 ਕਰੋੜ ਦਾ ਡੈਮਰੇਜ ਬਣ ਗਿਆ ਸੀ।
ਇਕ ਪਾਸੇ ਹਾਈ ਕੋਰਟ ਦੇ ਹੁਕਮ, ਦੂਜੇ ਪਾਸੇ ਸੁਪਰੀਮ ਕੋਰਟ 'ਚ ਕੇਸ
ਪਾਕਿਸਤਾਨ ਤੋਂ ਆਏ ਮਾਲ 'ਤੇ 200 ਫ਼ੀਸਦੀ ਡਿਊਟੀ ਲੱਗਣ ਦਾ ਨੋਟੀਫਿਕੇਸ਼ਨ 16 ਫਰਵਰੀ ਦੀ ਸ਼ਾਮ 7 ਵਜੇ ਤੋਂ ਬਾਅਦ ਆਇਆ ਸੀ, ਜਿਸ ਕਾਰਣ ਵਪਾਰੀਆ ਨੇ ਹਾਈ ਕੋਰਟ 'ਚ ਕੇਸ ਦਰਜ ਕੀਤਾ ਅਤੇ ਦਲੀਲ ਦਿੱਤੀ ਕਿ ਜੋ ਨੋਟੀਫਿਕੇਸ਼ਨ ਆਇਆ ਹੀ ਰਾਤ ਨੂੰ ਹੈ, ਉਸ 'ਤੇ ਦਿਨ 'ਚ ਦਰਾਮਦ ਕੀਤੇ ਗਏ ਮਾਲ 'ਤੇ 200 ਫ਼ੀਸਦੀ ਡਿਊਟੀ ਕਿਉਂ ਦਿੱਤੀ ਜਾਵੇ। ਇਸ 'ਤੇ ਹਾਈ ਕੋਰਟ ਨੇ ਵੀ ਵਪਾਰੀਆਂ ਦੇ ਹਿੱਤ 'ਚ ਹੁਕਮ ਦੇ ਦਿੱਤੇ ਅਤੇ 16 ਫਰਵਰੀ ਦੇ ਦਿਨ ਪਾਕਿਸਤਾਨ ਤੋਂ ਆਏ ਮਾਲ ਨੂੰ ਆਮ ਡਿਊਟੀ 'ਤੇ ਰਿਲੀਜ਼ ਕਰਨ ਦੇ ਹੁਕਮ ਦਿੱਤੇ ਪਰ ਕਸਟਮ ਵਿਭਾਗ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਵੀ ਦਿੱਲੀ ਹੈੱਡਕੁਆਰਟਰ ਜ਼ਰੀਏ ਜਾ ਰਿਹਾ ਹੈ।
ਉਪ ਚੋਣਾਂ 'ਚ ਸ਼ੁਰੂ ਹੋਈ ਫੰਡ ਕੁਲੈਕਸ਼ਨ, ਉਮੀਦਵਾਰਾਂ ਅਤੇ ਪਾਰਟੀਆਂ ਤੱਕ ਨਹੀਂ ਪੁੱਜ ਰਿਹਾ ਪੈਸਾ
NEXT STORY