ਅੰਮ੍ਰਿਤਸਰ (ਸੰਜੀਵ) : ਲਾਰੈਂਸ ਰੋਡ ’ਤੇ ਸਥਿਤ ਸ਼ਾਸਤਰੀ ਨਗਰ ’ਚ ਡੈਂਟਿਸਟ ਡਾ. ਸ਼ਿਵਾਂਗੀ ਅਤੇ ਉਸਦੇ ਪਰਿਵਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟਣ ਵਾਲੇ ਲੁਟੇਰਿਆਂ ਦੀ ਪਛਾਣ ਹੋ ਚੁੱਕੀ ਹੈ। ਸੀ. ਸੀ. ਟੀ. ਵੀ . ’ਚ ਕੈਦ ਇਨ੍ਹਾਂ ਲੁਟੇਰਿਆਂ ਨੂੰ ਕਿਸੇ ਵੀ ਸਮੇਂ ਜ਼ਿਲ੍ਹਾ ਪੁਲਸ ਗਿ੍ਰਫ਼ਤਾਰ ਕਰ ਸਕਦੀ ਹੈ। ਦੱਸਣਯੋਗ ਹੈ ਕਿ 4 ਲੁਟੇਰਿਆਂ ਨੇ ਬੁੱਧਵਾਰ ਰਾਤ ਮਰੀਜ਼ ਬਣ ਕੇ ਡਾ. ਸ਼ਿਵਾਂਗੀ ਦੇ ਘਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਡਾ. ਸ਼ਿਵਾਂਗੀ ਅਤੇ ਉਸਦੇ ਪਰਿਵਾਰ ਨੂੰ ਗੰਨ ਪੁਆਇੰਟ ’ਤੇ ਬੰਦੀ ਬਣਾ ਲਿਆ ਸੀ ਅਤੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ।
ਇਹ ਵੀ ਪੜ੍ਹੋ: ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
ਬਰੈੱਡ ਲੈ ਕੇ ਸਾਥੀਆਂ ਦਾ ਕਰਦਾ ਰਿਹਾ ਇੰਤਜ਼ਾਰ
ਡਾ. ਸ਼ਿਵਾਂਗੀ ਦੇ ਘਰ ਵਾਰਦਾਤ ਕਰਨ ਗਏ ਆਪਣੇ ਸਾਥੀਆਂ ਦਾ ਇੰਤਜ਼ਾਰ ਅਤੇ ਸਮਾਂ ਬਿਤਾਉਣ ਲਈ ਇਕ ਲੁਟੇਰਾ ਗਲੀ ਦੇ ਬਾਹਰ ਦੁਕਾਨ ਤੋਂ ਬਰੈੱਡ ਲੈ ਕੇ ਖਾਂਦਾ ਰਿਹਾ। ਇਸ ਦੌਰਾਨ ਉਸਨੇ ਮੂੰਹ ਤੋਂ ਮਾਸਕ ਹਟਾਇਆ ਅਤੇ ਉਥੋਂ ਹੁਣ ਪੁਲਸ ਉਸਦੀ ਪਛਾਣ ਕਰ ਰਹੀ ਹੈ । ਲੁਟੇਰਿਆਂ ਕੋਲ ਇੰਨ੍ਹੇ ਪੈਸੇ ਵੀ ਨਹੀਂ ਸਨ ਕਿ ਉਹ ਕੁਝ ਖਾਂਦੇ, ਜਦੋਂ ਕਿ ਉਨ੍ਹਾਂ ਰੈਸਟੋਰੈਂਟ ਤੋਂ ਸਸਤੇੇ ਸਾਮਾਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਸ਼ੁਰੂ ਹੋਵੇਗੀ ‘ਈ’ ਪੇਸ਼ੀ, ਬਚੇਗਾ 45 ਲੱਖ ਰੋਜ਼ਾਨਾ
ਸੀ. ਸੀ . ਟੀ . ਵੀ . ’ਚ ਕੈਦ ਹਨ ਲੁਟੇਰੇ
ਵਾਰਦਾਤ ਤੋਂ ਪਹਿਲਾਂ ਗਲੀ ਦੇ ਬਾਹਰ ਇਕੱਠੇ ਹੋਏ ਲੁਟੇਰਿਆਂ ਦੀ ਹਰ ਹਰਕਤ ਉੱਥੇ ਲੱਗੇ ਸੀ. ਸੀ . ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਸੀ, ਜਿਸਨੂੰ ਸੂਤਰਧਾਰ ਬਣਾ ਕੇ ਹੁਣ ਪੁਲਸ ਲੁਟੇਰਿਆਂ ਤਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਵਾਰਦਾਤ ਤੋਂ ਪਹਿਲਾਂ ਗਲੀ ਦੇ ਚੌਕੀਦਾਰ ਨਾਲ ਵੀ ਲੁਟੇਰਿਆਂ ਨੇ ਗੱਲ ਕੀਤੀ ਅਤੇ ਡਾ. ਸ਼ਿਵਾਂਗੀ ਦੇ ਘਰ ਦਾ ਪਤਾ ਪੁੱਛ ਕੇ ਅੰਦਰ ਦਾਖਲ ਹੋਏ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ
ਕੀ ਕਹਿਣਾ ਹੈ ਪੁਲਸ ਦਾ
ਡੀ. ਸੀ. ਪੀ . ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ’ਤੇ ਲੁਟੇਰਿਆਂ ਦੇ ਕੁਝ ਅਹਿਮ ਸੁਰਾਗ ਹੱਥ ਲੱਗ ਹਨ , ਜਿਸ ’ਤੇ ਪੁਲਸ ਬਾਰੀਕੀ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਚਾਰੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੀਦਾ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੰਗਰੂਰ ਜੇਲ੍ਹ ਪ੍ਰਬੰਧਕਾਂ ਦਾ ਕਾਰਨਾਮਾ, ਪੈਸੇ ਦੇ ਲਾਲਚ 'ਚ ਕੈਦੀਆਂ ਨੂੰ ਕਰਾਉਂਦੇ ਸੀ 'ਐਸ਼'
NEXT STORY