ਅੰਮ੍ਰਿਤਸਰ (ਸੁਮਿਤ ਖੰਨਾ) : ਵਰਟੀਕਲ ਗਾਰਡਨ ਨਾਲ ਅੰਮ੍ਰਿਤਸਰ ਦਾ ਗੁੰਮਟਾਲਾ ਚੌਕ ਸਜਾਇਆ ਗਿਆ, ਜਿਸਨੂੰ ਗ੍ਰੀਨ ਚੌਕ ਫਿੱਕੀ ਫਲੋ ਦਾ ਨਾਂ ਦਿੱਤਾ ਗਿਆ ਹੈ। ਫਿੱਕੀ ਫਲੋ ਦੇ ਮੈਂਬਰਾਂ ਦੀ ਹੀ ਮਿਹਨਤ ਹੈ ਕਿ ਅੱਜ ਇਸ ਚੌਕ 'ਚ ਹਰੇ-ਭਰੇ ਪੌਦੇ ਲਹਿਰਾ ਰਹੇ ਹਨ। ਹੋਰ ਤਾਂ ਹੋਰ ਪੰਛੀਆਂ ਦਾ ਆਲ੍ਹਣੇ ਵੀ ਪੁਲ ਹੇਠ ਲਟਕ ਰਹੇ ਹਨ। ਫਿੱਕੀ ਫਲੋ ਦੇ ਯਤਨਾਂ ਸਦਕਾ ਹੀ ਇਸ ਚੌਕ ਨੂੰ ਸਜਾਇਆ ਗਿਆ। ਇਸ ਮੌਕੇ ਸਿੱਖਿਆ ਮੰਤਰੀ ਓ. ਪੀ. ਸੋਨੀ ਤੇ ਸੰਸਥਾ ਦੀ ਕੌਮੀ ਪ੍ਰਧਾਨ ਹਰਜਿੰਦਰ ਤਲਵਾਰ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਫਿੱਕੀ ਫਲੋ ਦੇ ਇਸ ਕਦਮ ਦੀ ਸਰਾਹਨਾ ਕੀਤੀ।
ਦੱਸ ਦੇਈਏ ਕਿ ਫਿੱਕੀ ਫਲੋ ਵਲੋਂ ਸਮੇਂ-ਸਮੇਂ 'ਤੇ ਸਮਾਜ ਸੇਵੀ ਕੰਮ ਕੀਤੇ ਜਾਂਦੇ ਹਨ ਤੇ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਬੇਰੋਜ਼ਗਾਰੀ 'ਚ ਅੰਮ੍ਰਿਤਸਰ 20ਵੇਂ ਤੇ ਲੁਧਿਆਣਾ 28ਵੇਂ ਨੰਬਰ 'ਤੇ
NEXT STORY