ਅੰਮ੍ਰਿਤਸਰ : ਦੇਸ਼ 'ਚ ਬੇਰੋਜ਼ਗਾਰੀ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਭ ਤੋਂ ਟਾਪ 'ਤੇ ਹੈ। ਅੰਮ੍ਰਿਤਸਰ ਦਾ ਨੰਬਰ 20ਵਾਂ ਤੇ ਲੁਧਿਆਣਾ ਦਾ 28ਵਾਂ ਹੈ। ਇਹ ਹੀ ਨਹੀਂ ਜ਼ਿਆਦਾਤਰ ਬੇਰੋਜ਼ਗਾਰੀ ਵਾਲੇ ਦੇਸ਼ ਦੇ 10 ਸ਼ਹਿਰਾਂ 'ਚੋਂ ਯੂ.ਪੀ. ਦੇ 5 ਸ਼ਹਿਰ ਸ਼ਾਮਲ ਹਨ। ਦੂਜੇ ਨੰਬਰ 'ਤੇ ਮੇਰਠ ਤੇ ਮਹਾਰਾਸ਼ਟਰ ਦਾ ਪੂਣੇ ਤੀਜੇ ਸਥਾਨ 'ਤੇ ਹੈ। ਇਨ੍ਹਾਂ ਸ਼ਹਿਰਾਂ 'ਚ ਬੇਰੋਜ਼ਗਾਰੀ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ ਹੈ। ਉਥੇ ਹੀ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਵਸਈ-ਵਿਰਾਰ ਤੇ ਗੁਜਰਾਤ ਦੇ ਰਾਜਕੋਟ 'ਚ ਹੈ। ਇਸੇ ਤਹਿਤ ਐੱਨ.ਸੀ.ਆਰ. 'ਚ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਫਰੀਦਾਬਾਦ 'ਚ ਹੈ।
ਸਰਕਾਰੀ ਸੰਸਥਾ 'ਨੈਸ਼ਨਲ ਸੈਂਪਲ ਸਰਵੇ ਆਫਿਸ' (ਐੱਨ.ਐੱਸ.ਐੱਸ.ਓ.) ਦੇ 'ਪੀਰਿਓਡਿਕ ਲੇਬਰ ਫੋਰਸ ਸਰਵੇ' 'ਚ ਇਹ ਆਂਕੜੇ ਸਾਹਮਣੇ ਆਏ ਹਨ। ਇਹ ਸਰਵੇ ਜੁਲਾਈ 2017 ਤੋਂ ਜੂਨ 2018 ਦੇ ਵਿਚਕਾਰ ਹੋਇਆ ਸੀ ਤੇ ਇਸ ਦੀ ਰਿਪੋਰਟ ਇਸ ਸਾਲ 31 ਮਈ ਨੂੰ ਜਾਰੀ ਕੀਤੀ ਗਈ ਹੈ। ਇਸ ਸਰਵੇ 'ਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ 45 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਇਨ੍ਹਾਂ ਸ਼ਹਿਰਾਂ 'ਚ ਜ਼ਿਆਦਾਤਰ 8.9 ਫੀਸਦੀ ਬੇਰੋਜ਼ਗਾਰੀ ਦਰ ਪ੍ਰਯਾਗਰਾਜ 'ਚ ਹੈ ਜਦਕਿ 8.5 ਫੀਸਦੀ ਬੇਰੋਜ਼ਗਾਰੀ ਦਰ ਦੇ ਨਾਲ ਮੇਰਠ ਦੂਜੇ ਨੰਬਰ 'ਤੇ ਅਤੇ 7.5 ਫੀਸਦੀ ਬੇਰੋਜ਼ਗਾਰੀ ਦਰ ਦੇ ਨਾਲ ਪੂਣੇ ਤੀਜੇ ਨੰਬਰ 'ਤੇ ਹੈ।
ਐੱਨ.ਐੱਸ.ਐੱਸ.ਓ. ਦੀ 45 ਸ਼ਹਿਰਾਂ ਦੀ ਇਸ ਸੂਚੀ 'ਚ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਤੇ ਲੁਧਿਆਣਾ, ਯੂ.ਪੀ. ਦੇ ਕੁਲ 7 ਸ਼ਹਿਰ ਪ੍ਰਯਾਗਰਾਜ, ਮੇਰਠ, ਲਖਨਾਊ, ਕਾਨਪੁਰ, ਗਾਜੀਆਬਾਦ, ਵਾਰਾਣਸੀ ਤੇ ਆਗਰਾ ਸ਼ਾਮਲ ਹਨ। ਯੂ.ਪੀ. ਦੇ ਸਿਰਫ ਦੋ ਸ਼ਹਿਰ ਵਾਰਾਣਸੀ ਤੇ ਆਗਰਾ ਹੀ ਅਜਿਹੇ ਹਨ ਜਿਥੇ ਬੇਰੋਜ਼ਗਾਰੀ ਦਰ ਥੋੜ੍ਹੀ ਘੱਟ ਹੈ। ਵਾਰਾਣਸੀ 'ਚ ਬੇਰੋਜ਼ਗਾਰੀ ਦਰ 3.6 ਫੀਸਦੀ ਤੇ ਆਗਰਾ 'ਚ 2.1 ਫੀਸਦੀ ਹੈ।
ਰਾਹੁਲ ਗਾਂਧੀ ਨੂੰ ਮਿਲੇ ਲੋਕ ਸਭਾ ਮੈਂਬਰ ਅਮਰ ਸਿੰਘ, ਕੀਤੀ ਇਹ ਅਪੀਲ
NEXT STORY