ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਰੋ-ਰੋ ਕੇ ਧੀ ਲਈ ਇਨਸਾਫ ਮੰਗ ਰਹੀ ਅੰਮ੍ਰਿਤਸਰ ਦੀ ਉਹ ਅਭਾਗੀ ਮਾਂ ਹੈ, ਜਿਸਦੀ ਲਾਡਾਂ ਨਾਲ ਪਾਲੀ ਧੀ ਨੂੰ ਦਾਜ ਦੇ ਦੈਂਤ ਨੇ ਨਿਗਲ ਲਿਆ। ਦਰਬਾਰੀ ਕੌਰ ਨੇ ਦੱਸਿਆ ਕਿ 2011 'ਚ ਉਸਦੀ ਧੀ ਗੁਰਮੀਤ ਕੌਰ ਰਾਣੀ ਦਾ ਵਿਆਹ ਲੁਧਿਆਣਾ ਦੇ ਹਰਜਿੰਦਰ ਸਿੰਘ ਨਾਲ ਹੋਇਆ ਸੀ, ਜਿਸਨੇ ਜ਼ਮੀਨ ਤੇ ਦਾਜ ਦੀ ਮੰਗ ਨੂੰ ਲੈ ਕੇ ਉਸਦੀ ਧੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਸਾਬਿਤ ਕਰ ਦਿੱਤਾ। ਉਸ ਨੇ ਦੱਸਿਆ ਕਿ ਇਨਸਾਫ ਦੇਣ ਵਾਲੀ ਪੁਲਸ ਵੀ ਦੋਸ਼ੀਆਂ ਦਾ ਪੱਖ ਪੂਰਨ 'ਚ ਲੱਗੀ ਹੈ। ਪੁਲਸ ਨੇ 174 ਦੀ ਕਾਰਵਾਈ ਕਰ ਫਾਈਲ ਬੰਦ ਕਰ ਦਿੱਤੀ।
ਦਰਬਾਰੀ ਕੌਰ ਦਾ ਦੋਸ਼ ਹੈ ਕਿ ਉਸ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸਦੀ ਉਨ੍ਹਾਂ ਕੋਲ ਇਕ ਵੀਡੀਓ ਵੀ ਹੈ। ਦਰਬਾਰੀ ਕੌਰ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਧਮਕਾਉਣ ਵਾਲੇ ਪੁਲਸ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ।
ਅੰਮ੍ਰਿਤਸਰ: ਅਰੁਣ ਜੇਤਲੀ ਦੀ ਮੌਤ 'ਤੇ ਭਾਜਪਾ ਵਰਕਰਾਂ 'ਚ ਸੋਗ ਦੀ ਲਹਿਰ
NEXT STORY