ਅੰਮ੍ਰਿਤਸਰ (ਦਲਜੀਤ ਸ਼ਰਮਾ) : ਗੁਰੂ ਨਾਨਕ ਦੇਵ ਹਸਪਤਾਲ ਵਿਚ ਹੁਣ ਮਰੀਜਾਂ ਨੂੰ ਪਾਰਕਿੰਗ ਦੇ ਲਈ ਮਨਚਾਹੇ ਰੇਂਟ ਨਹੀਂ ਦੇਣੇ ਪੈਣਗੇ। ਹਸਪਤਾਲ ਪ੍ਰਸਾਸ਼ਨ ਵਲੋਂ ਮਰੀਜ਼ਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆ 24 ਅਗਸਤ ਤੋਂ ਬਾਅਦ ਖੁਦ ਪਾਰਕਿੰਗ ਚਲਾਉਣ ਦਾ ਫੈਸਲਾ ਲਿਆ ਹੈ। ਹਸਪਤਾਲ ਪ੍ਰਸਾਸ਼ਨ ਨੇ ਦਾਅਵਾ ਕੀਤਾ ਹੈ ਕਿ ਇਸ ਫੈਸਲੇ ਨਾਲ ਜਿੱਥੇ ਭਵਿੱਖ ਵਿਚ ਮਰੀਜ਼ਾਂ ਨੂੰ ਲਾਭ ਮਿਲੇਗਾ, ਉਥੇ ਹੀ ਪਾਰਕਿੰਗ ਦੀ ਕਮਾਈ ਨਾਲ ਹਸਪਤਾਲ ਵਿਚ ਬੁਨਿਆਦੀਆਂ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਪਿਛਲੇ ਲੰਬੇ ਸਮੇਂ ਤੋਂ ਰੈਡ ਕਰਾਸ ਸੁਸਾਇਟੀ ਵਲੋਂ ਪਾਰਕਿੰਗ ਦਾ ਠੇਕਾ ਦਿੱਤਾ ਜਾਂਦਾ ਸੀ। ਹਰ ਸਾਲ ਪਾਰਕਿੰਗ ਦੀ ਬੋਲੀ ਤੋਂ ਆਉਣ ਵਾਲੇ ਪੈਸੇ ਸੁਸਾਇਟੀ ਆਪਣੇ ਕੋਲ ਰੱਖਦੀ ਸੀ। ਸੁਸਾਇਟੀ ਤੋਂ ਠੇਕਾ ਲੈਣ ਵਾਲੇ ਠੇਕੇਦਾਰ ਡਾਕਟਰ ਦੀ ਸਰਕਾਰੀ ਪਰਚੀ 10 ਰੁਪਏ ਹੋਣ ਦੇ ਬਾਵਜੂਦ ਟੂਵੀਲ੍ਹਰ ਵਾਹਨਾਂ ਤੋਂ 20 ਰੁਪਏ ਵਸੂਲ ਕਰ ਰਹੇ ਸਨ। ਹਸਪਤਾਲ ਵਿਚ ਰੋਜ਼ਾਨਾ 1 ਹਜ਼ਾਰ ਤੋਂ ਵੱਧ ਮਰੀਜ਼ ਆਉੁਂਦੇ ਹਨ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸਕੱਤਰ ਦੇ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾ ਵਲੋਂ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਇਹ ਪਾਰਕਿੰਗ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਸਕੱਤਰ ਵਲੋਂ ਜਾਰੀ ਪੱਤਰ ਅਨੁਸਾਰ ਪਾਰਕਿੰਗ ਦਾ ਠੇਕਾ ਕਰਵਾਉਣ ਦੀ ਜਿੰਮੇਵਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਸੌਂਪੀ ਗਈ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੁਲਾਰ ਨੇ ਦੱਸਿਆ ਕਿ 24 ਅਗਸਤ ਤੋਂ ਬਾਅਦ ਮੌਜੂਦਾ ਠੇਕੇਦਾਰ ਦਾ ਠੇਕਾ ਖਤਮ ਹੋ ਜਾਵੇਗਾ ਅਤੇ ਉਸ ਉਪਰੰਤ ਮੈਡੀਕਲ ਕਾਲਜ ਪ੍ਰਸਾਸ਼ਨ ਦੀ ਦੇਖ ਰੇਖ ਹੇਠ ਦੁਬਾਰਾ ਬੋਲੀ ਕਰਵਾ ਕੇ ਕੰਮ ਕੀਤਾ ਜਾਵੇਗਾ। ਸਰਕਾਰੀ ਨਿਯਮਾ ਅਨੁਸਾਰ ਜੋ ਵੀ ਟੂਵੀਲ੍ਹਰ ਅਤੇ ਫੋਰ ਵਹੀਲਰ ਦੇ ਰੇਂਟ ਨਿਰਧਾਰਿਤ ਹੋਣਗੇ, ਉਸ ਦੇ ਅਨੁਸਾਰ ਪਾਰਕਿੰਗ ਫੀਸ ਵਸੂਲੀ ਜਾਵੇਗੀ। ਲੋਕਾਂ ਦੀ ਸੁਵਿਧਾ ਦੇ ਲਈ ਮੁੱਖ ਗੇਟ ਅਤੇ ਪਾਰਕਿੰਗ ਵਾਲੀਆ ਥਾਵਾਂ ਤੇ ਰੇਂਟ ਨਿਰਧਾਰਿਤ ਦੀ ਸੂਚੀ ਵੀ ਲਗਾਈ ਜਾਵੇਗੀ।
ਪੰਜਾਬ ਦੇ 19 ਹਜ਼ਾਰ ਸਕੂਲਾਂ ਦੀ ਨੁਹਾਰ ਬਦਲਣ ਦੀ ਯੋਜਨਾ ਤਿਆਰ
NEXT STORY