ਅੰਮ੍ਰਿਤਸਰ (ਜ.ਬ) - ਪੁਲਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਅਧੀਨ ਪੈਂਦੇ ਇਲਾਕਾ ਕ੍ਰਿਸ਼ਨਾ ਨਗਰ, ਮੁਰੱਬੇ ਵਾਲੀ ਗਲੀ ਵਿੱਚ ਰਹਿੰਦੇ ਵਿਅਕਤੀ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਗੁਰਸਾਹਿਬ ਸਿੰਘ ਵਾਸੀ ਮੁਰੱਬੇ ਵਾਲੀ ਗਲੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਨ੍ਹਾਂ ਦੇ ਇਲਾਕੇ ਵਿਚ ਬੇਲਪੁਰੀ ਵੇਚਣ ਵਾਲਾ ਆਇਆ ਸੀ। ਉਕਤ ਬੇਲਪੁਰੀ ਵਾਲੇ ਨੂੰ ਉਨ੍ਹਾਂ ਦੀ ਹੀ ਗਲੀ ਵਿੱਚ ਰਹਿੰਦਾ ਸੰਨੀ ਨਾਮਕ ਨੌਜਵਾਨ ਕਿਸੇ ਕਾਰਨ ਕੁੱਟਣ ਲੱਗਾ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਉਸ ਨੇ ਦੱਸਿਆ ਕਿ ਇਹ ਦੇਖ ਕੇ ਜਦੋਂ ਉਨ੍ਹਾਂ ਦੇ ਪੁੱਤਰ ਨੇ ਬੇਲਪੁਰੀ ਵਾਲੇ ਨੂੰ ਛੁਡਵਾਉਣਾ ਚਾਹਿਆ ਤਾਂ ਉਕਤ ਹਮਲਾਵਰ ਉਸ ਦੇ ਪੁੱਤ ਨਾਲ ਲੜਾਈ-ਝਗੜਾ ਕਰਨ ਲੱਗ ਪਏ। ਇਸ ਤੋਂ ਕੁਝ ਸਮੇਂ ਬਾਅਦ ਸੰਨੀ, ਉਸ ਦੇ ਪਰਿਵਾਰਕ ਮੈਂਬਰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ’ਤੇ ਇੱਟਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਅਤੇ ਗਰਿੱਲਾਂ ਅਤੇ ਗਲੀ ਵਿੱਚ ਖੜ੍ਹੀ ਗੁਆਂਢੀਆਂ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ।
ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਜੰਗਲ ’ਚ ਸੁੱਟੀਆਂ ਲਾਸ਼ਾਂ
ਗੁਰਸਾਹਿਬ ਸਿੰਘ ਨੇ ਕਿਹਾ ਕਿ ਹਮਲਾਵਰ ਸਾਡੇ ਘਰ ਅੰਦਰ ਤੱਕ ਆ ਵੜੇ ਤੇ ਅਸੀਂ ਗੁਸਲਖਾਨੇ ਅੰਦਰ ਲੁਕ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਗੁਆਂਢ ਵਿੱਚ ਰਹਿੰਦੀ ਰੋਹਿਨੀ ਨੇ ਕਿਹਾ ਕਿ ਜਿਸ ਵੇਲੇ ਹਮਲਾਵਰਾਂ ਨੇ ਗੁਰਸਾਹਿਬ ਸਿੰਘ ਦੇ ਘਰ ’ਤੇ ਹਮਲਾ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਪੰਜ ਸਾਲਾਂ ਬੱਚੀ ਗੁਰਸਾਹਿਬ ਸਿੰਘ ਦੇ ਘਰ ਖੇਡ ਰਹੀ ਸੀ, ਜਿਸ ਕਰ ਕੇ ਉਹ ਹਮਲਾਵਰਾਂ ਨੂੰ ਉਸਦੀ ਬੱਚੀ ਨੂੰ ਬਾਹਰ ਲਿਆਉਣ ਲਈ ਕਹਿੰਦੀ ਰਹੀ ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਗਾਲੀ-ਗਲੋਚ ਕੀਤਾ ਅਤੇ ਧਮਕਾਉਣ ਲੱਗੇ।
ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਛੋਟੀ ਬੱਚੀ ਵੀ ਸਹਿਮ ਵਿੱਚ ਹੈ। ਗੁਰਸਾਹਿਬ ਸਿੰਘ ਨੇ ਕਿਹਾ ਕਿ ਉਨ੍ਹਾਂ ਸੰਨੀ, ਉਸਦੇ ਪਰਿਵਾਰ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਗੁਰਸਾਹਿਬ ਸਿੰਘ, ਉਸਦਾ ਪਰਿਵਾਰ ਅਤੇ ਉਸ ਦੇ ਗੁਆਂਢੀ ਰੋਹਿਨੀ, ਪਰਮਜੀਤ ਸਿੰਘ ਆਦਿ ਵੱਲੋਂ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ
ਦੂਜੀ ਧਿਰ ਨੇ ਦੋਸ਼ ਨਕਾਰੇ :
ਦੂਸਰੀ ਧਿਰ ਸੰਨੀ ਵੱਲੋਂ ਉਸਦੇ ਭਰਾ ਸਾਗਰ ਨੇ ਫੋਨ ’ਤੇ ਗੱਲਬਾਤ ਦੌਰਾਨ ਮੁੱਢ ਤੋਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਝਗੜਾ ਉਨ੍ਹਾਂ ਵਲੋਂ ਨਹੀਂ ਸਗੋਂ ਸ਼ਿਕਾਇਤ ਕਰਤਾਵਾਂ ਵੱਲੋਂ ਹੋਇਆ ਹੈ। ਉਨ੍ਹਾਂ ਮੇਰੇ ਭਰਾ ਸੰਨੀ ਨਾਲ ਮਾਰਕੁਟਾਈ ਕੀਤੀ, ਜਿਸ ਤੋਂ ਬਾਅਦ ਦੋਹਾਂ ਧੀਰਾਂ ਵਿੱਚ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਬਾਅਦ ਵਿਚ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਗਿਆ ਹੈ। ਸਾਗਰ ਨੇ ਕਿਹਾ ਕਿ ਸਾਡੇ ਵੱਲੋਂ ਪੁਲਸ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ
ਤਫ਼ਤੀਸ਼ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ : ਏ. ਐੱਸ. ਆਈ.
ਇਸ ਸਬੰਧੀ ਜਦ ਪੁਲਸ ਚੌਕੀ ਸ਼ਹੀਦ ਊਧਮ ਸਿੰਘ ਨਗਰ ਦੇ ਇੰਚਾਰਜ ਏ. ਐੱਸ. ਆਈ. ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਮਲੇ ਦੀ ਸੂਚਨਾ ਮਿਲਦੇ ਪੁਲਸ ਕਰਮਚਾਰੀਆਂ ਵੱਲੋਂ ਮੌਕਾ ਦੇਖ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਝਗੜਾ ਤਾਂ ਹੋਇਆ ਹੈ ਪਰ ਦੋਵੇਂ ਧਿਰਾਂ ਸੱਟ ਪੇਟ ਤੋਂ ਬਚ ਗਈਆਂ ਹਨ। ਜੋ ਦੋਸ਼ੀ ਪਾਇਆ ਗਿਆ ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
NEXT STORY