ਜਲੰਧਰ (ਬਿਊਰੋ) : ਭਾਰਤ ’ਚ ਕੋਰੋਨਾ ਵਾਇਰਸ ਦੀ ਚੱਲ ਰਹੀ ਤੀਜੀ ਲਹਿਰ ’ਚ ਕੋਰੋਨਾ ਸੰਕਰਮਿਤ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਵੱਡੇ ਲੋਕਾਂ ਦੇ ਨਾਲ-ਨਾਲ ਇਸ ਵਾਰ ਬੱਚੇ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਹਲਾਂਕਿ ਦੇਸ਼ ਵਿੱਚ 18 ਤੋਂ ਵੱਧ ਉਮਰ ਤੱਕ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਮੁਹੱਇਆ ਕਰਵਾਈ ਜਾ ਰਹੀ ਹੈ ਪਰ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੈਕਸੀਨ ਨੂੰ ਮੰਜੂਰੀ ਨਹੀਂ ਦਿੱਤੀ। ਮਾਤਾ-ਪਿਤਾ ਕੋਰੋਨਾ ਪੀੜਤ ਹੋਣ ’ਤੇ ਉਨ੍ਹਾਂ ਦੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਰਕੇ ਕੋਰੋਨਾ ਹੁਣ ਬੱਚਿਆਂ ਨੂੰ ਵੀ ਆਪਣੀ ਲਪੇਟ ’ਚ ਲੈ ਰਿਹਾ ਹੈ। ਬੱਚਿਆਂ ’ਤੇ ਕੋਰੋਨਾ ਵਾਇਰਸ ਦੇ ਪੈ ਰਹੇ ਪ੍ਰਭਾਵਾਂ ਬਾਰੇ ਚਾਈਲਡ ਸਪੈਸ਼ਲਿਸਟ ਡਾ. ਨੀਰਜ ਕੁਮਾਰ ਨੇ ਈ.ਟੀ.ਵੀ. ਭਾਰਤ ਨਾਲ ਕੁੱਝ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਸਬੰਧੀ ਵੀ ਖ਼ਾਸ ਸੁਝਾਅ ਦਿੱਤੇ।
ਛੋਟੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਭੇਜੋ
ਕੋਰੋਨਾ ਦੇ ਦੌਰ ’ਚ ਜੇਕਰ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਕੀਤੇ ਬਾਹਰ ਲੈ ਕੇ ਜਾ ਰਹੋ ਤਾਂ ਉਨ੍ਹਾਂ ਨੂੰ ਮਾਸਕ ਜ਼ਰੂਰ ਪਵਾਓ। ਜੇਕਰ ਤੁਹਾਡਾ ਬੱਚਾ ਜ਼ਿਆਦਾ ਛੋਟਾ ਹੈ ਤਾਂ ਕੋਸ਼ਿਸ਼ ਕਰੋਂ ਕਿ ਤੁਸੀਂ ਆਪਣੇ ਬੱਚੇ ਨੂੰ ਘਰੋਂ ਬਾਹਰ ਨਾ ਭੇਜੋ, ਕਿਉਂਕਿ ਛੋਟੇ ਬੱਚਿਆਂ ਨੂੰ ਕੋਰੋਨਾ ਹੋਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’
ਬੱਚਿਆਂ ਦਾ ਇੰਮਊਨਿਟੀ ਸਿਸਟਮ ਵਧਾਓ
ਬੱਚਿਆਂ ਦੇ ਸਰੀਰ ਵਿੱਚ ਇੰਮਊਨਿਟੀ ਸਿਸਟਮ ਬੇਹਦ ਕਮਜ਼ੋਰ ਹੁੰਦਾ ਹੈ। ਇੰਮਊਨਿਟੀ ਸਿਸਟਮ ਕਮਜ਼ੋਰ ਹੋਣ ਕਰਕੇ ਬੱਚਿਆਂ ਨੂੰ ਕੋਰੋਨਾ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਲਈ ਮਾਤਾ-ਪਿਤਾ ਆਪਣੇ ਬੱਚੇ ਨੂੰ ਘਰ ਵਿੱਚ ਹੀ ਸੁਰੱਖਿਅਤ ਰੱਖਣ ਅਤੇ ਉਸ ਦਾ ਇੰਮਊਨਿਟੀ ਸਿਸਟਮ ਵਧਾਉਣ ਲਈ ਚੰਗਾ ਖਾਣ ਪੀਣ ਦੇਣ।
ਪੜ੍ਹੋ ਇਹ ਵੀ ਖਬਰ - Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’
ਬੱਚਿਆਂ ਵਿੱਚ ਵਿਖਾਈ ਦੇਣ ਵਾਲੇ ਕੋਰੋਨਾ ਦੇ ਲੱਛਣ
ਬੱਚੇ ਨੂੰ ਬੁਖ਼ਾਰ, ਕਫ਼, ਸਿਰਦਰਦ ਆਦਿ ਰਹਿੰਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਚਮੜੀ ਸਬੰਧੀ ਰੋਗ, ਜਿਵੇਂ ਸਰੀਰ 'ਤੇ ਲਾਲ ਦਾਣੇ ਜਾਂ ਧੱਬੇ ਆਦਿ ਹੋ ਜਾਂਦੇ ਹਨ। ਬੱਚੇ ਨੂੰ ਲਗਾਤਾਰ ਦਸਤ, ਸਰੀਰ ਵਿੱਚ ਦਰਦ, ਉਲਟੀ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਅਤੇ ਖਾਣੇ ਦਾ ਸੁਆਦ ਨਾ ਆਉਣਾ ਜਾਂ ਸੁੰਘਣ ਦੀ ਸਮਰਥਾ ਘੱਟ ਜਾਣਾ ਆਦਿ ਇਸ ਦੇ ਮੁੱਖ ਲੱਛਣ ਹਨ। ਨਵਜਾਤ ਬੱਚੇ ਦੀ ਚਮੜੀ ਦਾ ਰੰਗ ਜੇਕਰ ਬਦਲ ਰਿਹਾ ਹੈ ਤਾਂ ਉਸ ਨੂੰ ਕੋਰੋਨਾ ਦਾ ਖ਼ਤਰਾ ਹੋ ਸਕਦਾ ਹੈ।
ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚਿਆਂ ਦਾ ਖ਼ਿਆਲ
ਕੋਰੋਨਾ ਪੀੜਤ ਬੱਚੇ ਦਾ ਮਾਤਾ-ਪਿਤਾ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜੋ ਜ਼ਰੂਰੀ ਵੀ ਹੈ। ਕੋਰੋਨਾ ਹੋਣ ’ਤੇ ਬੱਚੇ ਨੂੰ ਵੱਖਰੇ ਕਮਰੇ ਵਿੱਚ ਆਈਸੋਲੇਟ ਕਰ ਦਿਓ। ਬੱਚੇ ਦਾ ਆਕਸੀਜਨ ਲੈਵਲ, ਸਰੀਰਕ ਤਾਪਮਾਨ ਦੀ ਲਗਾਤਾਰ ਜਾਂਚ ਕਰਨੀ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
ਕੋਰੋਨਾ ਹੋਣ ’ਤੇ ਬੱਚਿਆਂ ਨੂੰ ਨਾ ਦਿਓ ਜ਼ਿਆਦਾ ਦਵਾਈ
ਕੋਰੋਨਾ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਸਿਹਤ ’ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਕੋਰੋਨਾ ਪੀੜਤ ਹੋਣ ’ਤੇ ਬੱਚੇ ਨੂੰ ਜ਼ਿਆਦਾ ਦਵਾਈਆਂ ਕਦੇ ਨਹੀਂ ਦੇਣੀਆਂ ਚਾਹੀਦੀਆਂ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਚੰਗੀ ਤਰ੍ਹਾਂ ਭੋਜਨ ਕਰੇ। ਉਸ ਨੂੰ ਬੁਖ਼ਾਰ ਆਦਿ ਜ਼ਿਆਦਾ ਨਾ ਹੋਵੇ।
ਕੋਰੋਨਾ ਦੇ ਨਵੇਂ ਸਟ੍ਰੇਨ ਦਾ ਬੱਚੇ ਦੀ ਇੰਮਊਨਿਟੀ ਸਿਸਟਮ 'ਤੇ ਅਸਰ
ਕੋਰੋਨਾ ਦਾ ਨਵਾਂ ਸਟ੍ਰੇਨ ਬੱਚੇ ਦੇ ਇੰਮਊਨਿਟੀ ਸਿਸਟਮ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਬੱਚੇ ਦੇ ਠੀਕ ਹੋਣ ’ਤੇ ਵੀ ਉਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਬੱਚੇ ਨੂੰ ਘਰੋਂ ਬਾਹਰ ਨਹੀਂ ਕੱਢਣਾ ਚਾਹੀਦਾ। ਬੱਚਿਆਂ ਦੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - Health Tips: ਵਾਰ-ਵਾਰ ਸਰੀਰ ’ਚ ਹੋ ਰਹੀ ‘ਖੂਨ ਦੀ ਘਾਟ’ ਨੂੰ ਪੂਰਾ ਕਰਨ ਲਈ ਖਾਣੇ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਬੱਚਿਆਂ ਨੂੰ ਖਾਣ ਲਈ ਦਿਓ ਇਹ ਚੀਜ਼ਾਂ
ਬੱਚਿਆਂ ਦੇ ਇੰਮਊਨਿਟੀ ਸਿਸਟਮ ਨੂੰ ਚੰਗਾ ਰੱਖਣ ਲਈ ਉਨ੍ਹਾਂ ਨੂੰ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਤੇ ਦੁੱਧ ਆਦਿ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਾਫ-ਸਫ਼ਾਈ ਅਤੇ ਕੋਰੋਨਾ ਨਿਯਮਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਕੋਰੋਨਾ ਦੇ ਖ਼ਤਰੇ ਤੋਂ ਬਚਾਉਣ ਲਈ ਬੱਚਿਆਂ ਦੀ ਸਿਹਤ ’ਤੇ ਮਾਪਿਆਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਜ਼ਰੂਰ ਵਰਤੋ ਇਹ ਤਰੀਕੇ, ਬੱਚਿਆਂ ਲਈ ਬਣਨਗੇ 'ਸੁਰੱਖਿਆ ਕਵਚ'
NEXT STORY