Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    2:03:56 PM

  • major action taken against 84 teachers of jalandhar salary stopped

    ਪੰਜਾਬ ਦੇ 84 ਅਧਿਆਪਕਾਂ 'ਤੇ ਡਿੱਗੀ ਗਾਜ! ਰੋਕੀ ਗਈ...

  • canada visa delhi airport

    ਮੁੰਡੇ ਨੂੰ ਕੈਨੇਡਾ ਭੇਜਣ ਲਈ ਏਅਰਪੋਰਟ ਛੱਡ ਆਇਆ...

  • big network busted in punjab

    ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, 10...

  • paonta sahib  gurdwara  150 nihangs

    ਗੁਰਦੁਆਰਾ ਪਾਉਂਟਾ ਸਾਹਿਬ ਵਿਖੇ 150 ਤੋਂ ਵੱਧ ਨਿਹੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਨਾਜਾਇਜ਼ ਤੌਰ 'ਤੇ ਚਲ ਰਹੇ ਯਤੀਮ ਆਸ਼ਰਮ 'ਚੋਂ 17 ਬੱਚੇ ਛੁਡਾਏ

PUNJAB News Punjabi(ਪੰਜਾਬ)

ਨਾਜਾਇਜ਼ ਤੌਰ 'ਤੇ ਚਲ ਰਹੇ ਯਤੀਮ ਆਸ਼ਰਮ 'ਚੋਂ 17 ਬੱਚੇ ਛੁਡਾਏ

  • Updated: 19 Jun, 2019 01:56 PM
Amritsar
amritsar  illegal orphaned orphanage
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਸੰਜੀਵ) : ਮੋਹਕਮਪੁਰਾ 'ਚ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਦੇ ਨਾਂ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਯਤੀਮ ਆਸ਼ਰਮ ਨੂੰ ਅੱਜ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ, ਚਾਈਲਡ ਵੈੱਲਫੇਅਰ ਕਮੇਟੀ ਤੇ ਚਾਈਲਡ ਹੈਲਪਲਾਈਨ ਵੱਲੋਂ ਕੀਤੇ ਗਏ ਇਕ ਜੁਆਇੰਟ ਆਪ੍ਰੇਸ਼ਨ ਦੌਰਾਨ ਉਥੇ ਰਹਿ ਰਹੇ 17 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਆਸ਼ਰਮ ਨੂੰ 15 ਦਿਨਾਂ 'ਚ ਰਜਿਸਟ੍ਰੇਸ਼ਨ ਨਾ ਕਰਵਾਉਣ ਜਾਣ ਦੀ ਸੂਰਤ 'ਚ ਉਸ ਨੂੰ ਸਥਾਈ ਤੌਰ 'ਤੇ ਸੀਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। ਆਪ੍ਰੇਸ਼ਨ ਦੌਰਾਨ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਵੱਲੋਂ ਯਤੀਮ ਆਸ਼ਰਮ ਦਾ ਪੂਰਾ ਰਿਕਾਰਡ ਕਬਜ਼ੇ 'ਚ ਲੈ ਕੇ ਉਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਆਸ਼ਰਮ ਦੀ ਸੰਚਾਲਿਕਾ ਨੂੰ ਮਾਪਦੰਡਾਂ ਅਨੁਸਾਰ ਕੰਮ ਕਰਨ ਲਈ ਕਿਹਾ ਗਿਆ।

ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਯਤੀਮ ਆਸ਼ਰਮ ਵਿਚ ਰਹਿ ਰਹੀਆਂ 2 ਨਾਬਾਲਗ ਬੱਚੀਆਂਂ ਨੇ ਆਸ਼ਰਮ ਦੀ ਕਲਰਕ ਦੇ ਪਤੀ ਨਰਿੰਦਰ ਸਿੰਘ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਵਿਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਬੱਚੀਆਂਂ ਦੀ ਸਟੇਟਮੈਂਟ ਦੇ ਆਧਾਰ 'ਤੇ ਨਰਿੰਦਰ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅੱਜ ਪੁਲਸ ਨੇ ਦੋਵਾਂ ਬੱਚੀਆਂ ਦੀ ਮੈਡੀਕਲ ਜਾਂਚ ਕਰਵਾ ਦਿੱਤੀ। ਆਸ਼ਰਮ ਦੀਆਂ ਬੱਚੀਆਂਂ ਨਾਲ ਹੋਏ ਯੌਨ ਸ਼ੋਸ਼ਣ ਦਾ ਸਮਾਚਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਿੱਲ ਗਿਆ ਅਤੇ ਅੱਜ ਚਾਈਲਡ ਵੈੱਲਫੇਅਰ ਕਮੇਟੀ ਅਤੇ ਚਾਈਲਡ ਹੈਲਪਲਾਈਨ ਨੇ ਯਤੀਮ ਆਸ਼ਰਮ 'ਚ ਜਾ ਕੇ ਰਹਿ ਰਹੇ ਬੱਚਿਆਂ ਤੋਂ ਪੁੱਛਗਿਛ ਦੇ ਨਾਲ-ਨਾਲ ਆਸ਼ਰਮ ਦਾ ਵੀ ਜਾਇਜ਼ਾ ਲਿਆ, ਜਿਸ ਵਿਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ ਅਤੇ ਇਹ ਸਾਫ਼ ਹੋਇਆ ਕਿ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ।

ਬੱਚਿਆਂ ਨੂੰ ਯਤੀਮ ਆਸ਼ਰਮ 'ਚ ਰੱਖਣ ਨਾਲ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਦਾ ਰਿਕਾਰਡ ਮੇਨਟੇਨ ਨਹੀਂ ਹੋਇਆ ਸੀ। ਆਸ਼ਰਮ 'ਚ ਪਏ ਰਜਿਸਟਰ ਅਨੁਸਾਰ 47 ਬੱਚੇ ਉਥੇ ਰਹਿ ਰਹੇ ਸਨ, ਜਦੋਂ ਕਿ ਅੱਜ ਉਨ੍ਹਾਂਂ 'ਚੋਂ ਸਿਰਫ 18 ਬੱਚੇ ਹੀ ਮੌਜੂਦ ਸਨ। ਆਸ਼ਰਮ ਦੀ ਕੇਅਰਟੇਕਰ ਰਾਜਬੀਰ ਕੌਰ ਦਾ ਕਹਿਣਾ ਸੀ ਕਿ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਛੁੱਟੀਆਂ ਕਾਰਨ ਆਪਣੇ ਘਰ ਲੈ ਗਏ ਹਨ ਅਤੇ 4 ਬੱਚੇ ਸ੍ਰੀ ਹਰਿਮੰਦਰ ਸਾਹਿਬ 'ਚ ਰਹਿ ਰਹੀ ਯਤੀਮ ਆਸ਼ਰਮ ਦੀ ਸੰਚਾਲਿਕਾ ਕੋਲ ਗਏ ਹੋਏ ਸਨ।

15 ਦਿਨਾਂ 'ਚ ਆਸ਼ਰਮ ਨੂੰ ਰਜਿਸਟਰਡ ਕਰਵਾਉਣ ਦੇ ਹੁਕਮ
ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਬੱਚਿਆਂ ਦੇ ਇਸ ਯਤੀਮ ਆਸ਼ਰਮ ਨੂੰ ਉਨ੍ਹਾਂ ਦੇ ਵਿਭਾਗ 'ਚ ਰਜਿਸਟਰਡ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 'ਚ ਬੱਚਿਆਂ ਨੂੰ ਪਾਲ਼ ਰਹੇ 7 ਸੈਂਟਰ ਹੀ ਉਨ੍ਹਾਂ ਕੋਲ ਰਜਿਸਟਰਡ ਹਨ। ਅਜਿਹੇ ਆਸ਼ਰਮਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਉਸ ਨੂੰ ਰਜਿਸਟਰਡ ਕਰਵਾਉਣਾ ਹੁੰਦਾ ਹੈ, ਜਿਸ ਵਿਚ ਵਿਭਾਗ ਵੱਲੋਂ ਦੱਸੇ ਗਏ ਸਾਰੇ ਮਾਪਦੰਡਾਂ ਦੇ ਆਧਾਰ 'ਤੇ ਬੱਚਿਆਂ ਦੀ ਸੁਰੱਖਿਆ ਤੋਂ ਲੈ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਦਾ ਬਿਓਰਾ ਬਣਿਆ ਹੁੰਦਾ ਹੈ।

ਬਬਲਪ੍ਰੀਤ ਦਾ ਕੋਈ ਰਿਕਾਰਡ ਨਹੀਂ
ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਦੇ ਨਾਂ 'ਤੇ ਚਲਾਏ ਜਾ ਰਹੇ ਯਤੀਮ ਆਸ਼ਰਮ 'ਚ ਕੁਝ ਮਹੀਨੇ ਪਹਿਲਾਂ 13 ਸਾਲਾ ਬਬਲਪ੍ਰੀਤ ਦੀ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਸੀ। ਇਹ ਜਾਣਕਾਰੀ ਆਸ਼ਰਮ ਵਿਚ ਰਹਿ ਰਹੇ ਬੱਚਿਆਂਂ 'ਚੋਂ ਇਕ ਨੇ ਦਿੱਤੀ। ਬਬਲਪ੍ਰੀਤ ਦੇ ਦਿਲ 'ਚ ਛੇਕ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਬਲਪ੍ਰੀਤ ਦਾ ਕੋਈ ਵੀ ਰਿਕਾਰਡ ਆਸ਼ਰਮ ਵਿਚ ਮੌਜੂਦ ਨਹੀਂ ਹੈ। ਉਹ ਕਿਥੋਂ ਆਈ ਸੀ, ਕਿਥੇ ਉਸ ਦਾ ਇਲਾਜ ਚੱਲ ਰਿਹਾ ਸੀ, ਕਿਵੇਂ ਉਸ ਦੀ ਮੌਤ ਹੋਈ, ਕਿਸ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ, ਇਹ ਕੁਝ ਅਜਿਹੇ ਸਵਾਲ ਹਨ, ਜੋ ਪੁਲਸ ਲਈ ਜਾਂਚ ਦਾ ਵਿਸ਼ਾ ਹੈ।

ਬੱਚਿਆਂ ਨੂੰ ਕਿਥੇ ਭੇਜਿਆ ਜਾਵੇ, ਇਹ ਚਾਈਲਡ ਵੈੱਲਫੇਅਰ ਕਮੇਟੀ ਕਰੇਗੀ ਫੈਸਲਾ
ਯਤੀਮ ਆਸ਼ਰਮ ਵੱਲੋਂ ਰੈਸਕਿਊ ਕੀਤੇ ਗਏ 17 ਬੱਚਿਆਂਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਆਪਣੇ ਨਾਲ ਲੈ ਗਈ। ਹੁਣ ਕਮੇਟੀ ਉਨ੍ਹਾਂ ਬੱਚਿਆਂ ਦੇ ਰਹਿਣ ਦਾ ਫੈਸਲਾ ਕਰੇਗੀ ਕਿ ਉਨ੍ਹਾਂਂ ਨੂੰ ਪੂਰੀ ਸੁਵਿਧਾਵਾਂ ਦੇ ਨਾਲ ਕਿਥੇ ਰੱਖਿਆ ਜਾਵੇ। ਇਸ ਵਿਚ ਜੇਕਰ 15 ਦਿਨਾਂ 'ਚ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਵੱਲੋਂ ਖੁਦ ਨੂੰ ਜੁਵੇਨਾਈਲ ਜਸਟਿਸ ਐਕਟ ਅਧੀਨ ਰਜਿਸਟਰਡ ਕਰਵਾ ਲਿਆ ਜਾਂਦਾ ਹੈ ਤਾਂ ਇਹ ਸਾਰੇ ਬੱਚੇ ਵਾਪਸ ਉਸੇ ਆਸ਼ਰਮ ਵਿਚ ਆ ਕੇ ਰਹਿਣਗੇ ਅਤੇ ਅਜਿਹਾ ਨਾ ਹੋਣ ਦੀ ਸੂਰਤ 'ਚ ਇਨ੍ਹਾਂ ਬੱਚਿਆਂ ਦੇ ਰਹਿਣ-ਸਹਿਣ ਦਾ ਪੂਰਾ ਪ੍ਰਬੰਧ ਚਾਈਲਡ ਵੈੱਲਫੇਅਰ ਕਮੇਟੀ ਵੱਲੋਂ ਕੀਤਾ ਜਾਵੇਗਾ।

3 ਬੱਚੀਆਂ ਮਾਂ-ਬਾਪ ਦੇ ਨਾਂ ਤੱਕ ਨੂੰ ਨਹੀਂ ਜਾਣਦੀਆਂ
ਯਤੀਮ ਆਸ਼ਰਮ ਵਿਚ ਰਹਿ ਰਹੀਆਂ 4 ਤੋਂ 6 ਸਾਲ ਤੱਕ ਦੀ ਉਮਰ ਦੀਆਂ 3 ਬੱਚੀਆਂਂ 'ਚ ਨਵਨੀਤ ਕੌਰ, ਸੁਮਨਦੀਪ ਕੌਰ ਅਤੇ ਅਸੀਸ ਕੌਰ ਤਾਂ ਆਪਣੇ ਮਾਂ-ਬਾਪ ਦੇ ਨਾਂ ਤੱਕ ਨਹੀਂ ਜਾਣਦੀਆਂ ਅਤੇ ਅੱਜ ਉਹ ਯਤੀਮ ਆਸ਼ਰਮ ਦੇ ਇਨ੍ਹਾਂ ਪ੍ਰਬੰਧਾਂ ਦਾ ਸ਼ਿਕਾਰ ਹੋ ਰਹੀਆਂ ਸਨ। ਇਹ ਤਿੰਨੇ ਬੱਚੀਆਂਂ ਆਸ਼ਰਮ ਵਿਚ ਰਹਿ ਰਹੇ ਵੱਡੇ ਬੱਚਿਆਂ ਦੀ ਦੇਖ-ਰੇਖ 'ਚ ਹੀ ਪਲ ਰਹੀਆਂ ਹਨ।

ਗੁਰਮੋਹਿੰਦਰ ਸਿੰਘ, ਮੈਂਬਰ ਚਾਈਲਡ ਵੈੱਲਫੇਅਰ ਕਮੇਟੀ
ਆਸ਼ਰਮ 'ਚ ਰਹਿ ਰਹੇ ਸਾਰੇ 17 ਬੱਚਿਆਂਂ ਨੂੰ ਚਾਈਲਡ ਹੈਲਪਲਾਈਨ ਦੇ ਹਵਾਲੇ ਕਰ ਦਿੱਤਾ ਗਿਆ ਹੈ। 15 ਦਿਨਾਂ 'ਚ ਜੇਕਰ ਯਤੀਮ ਆਸ਼ਰਮ ਮਾਪਦੰਡਾਂ ਦੇ ਹਿਸਾਬ ਨਾਲ ਖੁਦ ਨੂੰ ਰਜਿਸਟਰਡ ਕਰਵਾ ਲਵੇਗਾ ਤਾਂ ਬੱਚੇ ਵਾਪਸ ਆਸ਼ਰਮ 'ਚ ਆ ਸਕਣਗੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂਂ ਦੇ ਰਹਿਣ ਦਾ ਪ੍ਰਬੰਧ ਚਾਈਲਡ ਹੈਲਪਲਾਈਨ ਵੱਲੋਂ ਕੀਤਾ ਜਾਵੇਗਾ।

ਰਾਜਬੀਰ ਕੌਰ, ਕੇਅਰਟੇਕਰ, ਯਤੀਮ ਆਸ਼ਰਮ
ਪਿਛਲੇ 30 ਸਾਲਾਂ ਤੋਂ ਇਹ ਆਸ਼ਰਮ ਚੱਲ ਰਿਹਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਹਨ। ਕਿਸੇ ਵੀ ਵਿਅਕਤੀ ਨੂੰ ਬੱਚਿਆਂ ਦੇ ਕਮਰਿਆਂ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ। ਸਰਕਾਰ ਵੱਲੋਂ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦਾ ਉਹ ਵਿਰੋਧ ਕਰਦੀ ਹੈ ਅਤੇ ਬੱਚਿਆਂ ਨੂੰ ਕਿਤੇ ਹੋਰ ਨਾ ਲਿਜਾ ਕੇ ਇਸ ਆਸ਼ਰਮ ਵਿਚ ਰੱਖਿਆ ਜਾਵੇ ਤਾਂ ਕਿ ਇਨ੍ਹਾਂ ਬੇਸਹਾਰਾ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਹੋ ਸਕੇ।
 

  • Amritsar
  • illegal orphaned orphanage
  • ਅੰਮ੍ਰਿਤਸਰ
  • ਨਾਜਾਇਜ਼ ਯਤੀਮ ਆਸ਼ਰਮ

... ਤੇ ਬਾਹਲੇ ਹੀ ਬੇਸ਼ਰਮ ਨੇ 'ਖੂਬਸੂਰਤ ਚੰਡੀਗੜ੍ਹ' ਦੇ ਅਜਿਹੇ ਲੋਕ!

NEXT STORY

Stories You May Like

  • golden opportunity to buy iphone 17
    iPhone 17 ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹਾ ਬੰਪਰ Discount, ਜਾਣੋ ਕੀ ਹੈ ਪੂਰੀ ਡੀਲ
  • gunmen kill 17 in nigeria attack
    ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 17 ਲੋਕਾਂ ਦੀ ਮੌਤ
  • yes bank loan fraud case ed raids 17 places
    ਯੈੱਸ ਬੈਂਕ ਨਾਲ ਕਰਜ਼ੇ ’ਚ ਹੋਈ ਧੋਖਾਦੇਹੀ ਦਾ ਮਾਮਲਾ, ED 17 ਥਾਵਾਂ ’ਤੇ ਮਾਰੇ ਛਾਪੇ
  • talwar finishes tied 12th at english open
    ਤਲਵਾਰ ਇੰਗਲਿਸ਼ ਓਪਨ ਵਿੱਚ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਰਹੇ
  • 17 year old dies due to electric shock
    ਬਿਜਲੀ ਦਾ ਕਰੰਟ ਲੱਗਣ ਕਾਰਨ ਮਾਪਿਆਂ ਦੇ 17 ਸਾਲਾਂ ਇਕਲੌਤੇ ਪੁੱਤਰ ਦੀ ਮੌਤ
  • heat affects the baby growing in the womb
    'ਗਰਮੀ ਅਤੇ ਹੁੰਮਸ’ ਪੇਟ 'ਚ ਪਲ ਰਹੇ ਬੱਚੇ 'ਤੇ ਪਾਉਂਦੀ ਹੈ ਅਸਰ
  • boy beaten to death with a rod dies 17 days later
    ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ
  • theft from temple in broad daylight in goraya
    ਗੋਰਾਇਆ ਵਿਖੇ ਦਿਨ-ਦਿਹਾੜੇ ਮੰਦਿਰ ’ਚੋਂ ਚੋਰੀ
  • major action taken against 84 teachers of jalandhar salary stopped
    ਪੰਜਾਬ ਦੇ 84 ਅਧਿਆਪਕਾਂ 'ਤੇ ਡਿੱਗੀ ਗਾਜ! ਰੋਕੀ ਗਈ ਤਨਖ਼ਾਹ, ਜਾਣੋ ਵਜ੍ਹਾ
  • cyber fraud complaint in jalandhar
    ਕੁੜੀ ਬੋਲੀ, FD ਛੱਡੋ, ਪੈਸੇ ਦੁਗਣੇ ਕਰ ਦੇਵਾਂਗੀ...ਫਿਰ ਬਜ਼ੁਰਗ ਨਾਲ ਹੋਇਆ....ਦੋ...
  • love affair  deadly  expert  violent crime  mental stress
    ਆਖ਼ਰ ਕਿਉਂ ਜਾਨਲੇਵਾ ਬਣ ਰਹੇ ਹਨ ਪ੍ਰੇਮ ਸੰਬੰਧ ? ਮਾਹਿਰ ਨੇ ਦੱਸੇ ਅਸਲ ਕਾਰਨ
  • migrant man commits suicide in nakodar
    ਨਕੋਦਰ ਵਿਖੇ ਪ੍ਰਵਾਸੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • bloody clash between wrestlers in chhinj mela shahkot
    ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ...
  • daljit cheema on jagbani
    ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
Trending
Ek Nazar
has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • sgpc president dhami gives statement on resignation talks
      SGPC ਪ੍ਰਧਾਨ ਧਾਮੀ ਨੇ ਅਸਤੀਫੇ ਦੀਆਂ ਚਰਚਾਵਾਂ 'ਤੇ ਦਿੱਤਾ ਬਿਆਨ
    • big network busted in punjab
      ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, 10 ਪਿਸਤੌਲਾਂ ਤੇ 9 ਜ਼ਿੰਦਾ ਕਾਰਤੂਸ...
    • msc student commits suicide
      ਖਰੜ 'ਚ ਪੜ੍ਹਦੀ MSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਨਹਿਰੀ ਭਵਿੱਖ ਦੇ...
    • accident in ludhiana
      FCI ਦੇ ਸੇਵਾਮੁਕਤ ਇੰਸਪੈਕਟਰ ਦੀ ਸੜਕ ਹਾਦਸੇ 'ਚ ਮੌਤ! ਜਲੰਧਰ ਦੇ ਕਾਰ ਚਾਲਕ...
    • it s time for a big change in punjab congress
      ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ...
    • heat again unleashed the heat  temperature crossed 40
      ਗਰਮੀ ਨੇ ਫਿਰ ਕੱਢੇ ਵੱਟ, ਤਾਪਮਾਨ 40 ਤੋਂ ਪਾਰ, 1 ਜੁਲਾਈ ਤੱਕ ਮੀਂਹ ਦਾ ਅਲਰਟ
    • youth dies in accident in patiala
      ਭਿਆਨਕ ਹਾਦਸੇ ਵਿਚ 28 ਸਾਲਾ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ...
    • big regarding bhakra and thin dams in punjab
      ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ...
    • bloody clash between wrestlers in chhinj mela shahkot
      ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ...
    • daljit cheema on jagbani
      ਅਕਾਲੀ-ਭਾਜਪਾ ਗੱਠਜੋੜ ਬਾਰੇ ਸਮਾਂ ਹੀ ਦੱਸੇਗਾ : ਡਾ. ਦਲਜੀਤ ਸਿੰਘ ਚੀਮਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +