ਅੰਮ੍ਰਿਤਸਰ : ਜੌੜਾ ਫਾਟਕ 'ਤੇ ਬੁੱਧਵਾਰ ਨੂੰ ਵੱਡਾ ਹਾਦਸਾ ਹੁੰਦੇ-ਹੁੰਦੇ ਟੱਲ ਗਿਆ। ਟਰੇਨ ਆਉਣ ਵਾਲੀ ਸੀ ਪਰ ਗੇਟਮੈਨ ਦੀ ਕੋਸ਼ਿਸ਼ ਦੇ ਬਾਵਜੂਦ ਵੀ ਇਕ ਪਾਸੇ ਦਾ ਫਾਟਕ ਬੰਦ ਨਹੀਂ ਹੋਇਆ। ਟਰੇਨ ਆਉਂਦੀ ਦੇਖ ਗੇਟਮੈਨ ਨੇ ਲਾਲ ਝੰਡੀ ਦਿਖਾਈ ਤਾਂ ਡਰਾਈਵਰ ਨੇ ਬ੍ਰੇਕ ਲਗਾ ਕੇ ਟਰੇਨ ਰੋਕ ਦਿੱਤੀ। ਇਸ ਦੌਰਾਨ ਲਾਈਨਮੈਨ ਅਤੇ ਗੇਟਮੈਨ ਆਪਸ 'ਚ ਬਹਿਸ ਵੀ ਕਰਦੇ ਰਹੇ ਅਤੇ ਇਕ-ਦੂਜੇ 'ਤੇ ਗਲਤੀ ਕਰਨ ਦਾ ਦੋਸ਼ ਲਗਾਉਂਦੇ ਰਹੇ।
ਬੁੱਧਵਾਰ ਸਵੇਰੇ ਸਾਢੇ 11 ਵਜੇ ਦੇ ਕਰੀਬ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ 'ਤੇ ਵੇਰਕਾ ਵਲੋਂ ਟਰੇਨ ਆ ਰਹੀ ਸੀ। ਗੇਟਮੈਨ ਨੇ ਗੇਟ ਬੰਦ ਕਰਨ ਲੱਗਾ ਤਾਂ ਇਕ ਪਾਸੇ ਦੇ ਗੇਟ ਬੰਦ ਹੋ ਗਿਆ ਪਰ ਗੋਲਡਨ ਐਵੀਨਿਊ ਵਲੋਂ ਜੌੜਾ ਫਾਟਕ ਜਾਣ ਵਾਲੇ ਰਾਸਤੇ ਦਾ ਗੇਟ ਬੰਦ ਨਹੀਂ ਹੋਇਆ। ਇਹ ਫਾਟਕ ਤਕਨੀਕੀ ਖਰਾਬੀ ਕਾਰਨ ਵਿਚਕਾਰ ਹੀ ਅਟਕ ਗਿਆ ਗੇਟਮੈਨ ਨੂੰ ਪਤਾ ਲੱਗਿਆ ਤਾਂ ਉਸ ਨੇ ਲਾਲ ਝੰਡੀ ਦਿਖਾਈ, ਜਿਸ ਤੋਂ ਬਾਅਦ ਡਰਾਈਵਰ ਨੇ ਦੂਰ ਤੋਂ ਹੀ ਬ੍ਰੇਕ ਲਗਾ ਦਿੱਤੀ। ਟਰੇਨ ਦੀ ਸਪੀਡ ਘੱਟ ਸੀ, ਇਸੇ ਕਾਰਨ ਸਹੀ ਸਮੇਂ 'ਤੇ ਟਰੇਨ ਰੁੱਕ ਗਈ।
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਅਕਤੂਬਰ 2018 'ਚ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਇਕ ਅਜਿਹਾ ਹਾਦਸਾ ਵਾਪਰਿਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਹਾਦਸਾ ਕੋਈ ਆਮ ਹਾਦਸਾ ਨਹੀਂ ਸੀ ਸਗੋਂ ਅਜਿਹੀ ਵੱਡੀ ਲਾਪਰਵਾਹੀ ਸੀ, ਜਿਸ ਦੀ ਜਿੰਨੀਂ ਨਿਖੇਧੀ ਕੀਤੀ ਜਾਵੇ ਓਨੀ ਘੱਟ ਹੈ। ਇਸ ਹਾਦਸੇ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਸੱਸ ਦੇ ਤਸ਼ੱਦਦ ਤੋਂ ਤੰਗ ਆ ਕੇ ਮਾਸੂਮ ਸਮੇਤ ਚੁੱਕਿਆ ਖੌਫਨਾਕ ਕਦਮ, ਉਜੜੀਆਂ ਖੁਸ਼ੀਆਂ
ਕੋਰੋਨਾ ਵਾਇਰਸ ਦਾ ਡਰ : ਨਾਨਵੈੱਜ ਦੇ ਸ਼ੌਕੀਨਾਂ ਨੇ ਕੀਤੀ ਚਿਕਨ ਤੋਂ ਤੌਬਾ
NEXT STORY