ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਸ਼ੱਕੀ ਹਾਲਾਤ 'ਚ ਕੋਈ ਜ਼ਹਿਰੀਲੀ ਦਵਾਈ ਨਿਗਲਣ ਦੇ ਮਾਮਲੇ 'ਚ 3 ਸਾਲ ਦੇ ਮਾਸੂਮ ਜਸ਼ਨ ਦੀ ਮੌਤ ਹੋ ਜਾਣ 'ਤੇ ਮ੍ਰਿਤਕ ਜਸ਼ਨ ਦੀ ਦਾਦੀ ਗੁਰਦੀਪ ਕੌਰ ਪਤਨੀ ਹਰੀ ਕ੍ਰਿਸ਼ਨ ਨਿਵਾਸੀ ਚੱਕੋਵਾਲ ਸ਼ੇਖਾਂ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੀ ਧਾਰਾ 306 ਦੇ ਅਧੀਨ ਨਾਮਜ਼ਦ ਕੀਤਾ ਹੈ। ਇਸ ਮਾਮਲੇ 'ਚ ਮ੍ਰਿਤਕ ਜਸ਼ਨ ਦੀ ਮਾਂ ਅਮਨਦੀਪ ਕੌਰ ਦੀ ਹਾਲਾਤ ਹੁਣ ਵੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਗੰਭੀਰ ਬਣੀ ਹੋਈ ਹੈ। ਥਾਣਾ ਬੁੱਲ੍ਹੋਵਾਲ ਦੀ ਪੁਲਸ ਅਨੁਸਾਰ ਮਾਮਲਾ ਦਰਜ ਕਰਕੇ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ ਬੁੱਲ੍ਹੋਵਾਲ ਪੁਲਸ ਕੋਲ ਦਰਜ ਸ਼ਿਕਾਇਤ ਵਿਚ ਮੇਹਟੀਆਣਾ ਦੇ ਰਹਿਣ ਵਾਲੇ ਲਾਲ ਚੰਦ ਪੁੱਤਰ ਲਸ਼ਕਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਆਪਣੀ ਧੀ ਅਮਨਦੀਪ ਕੌਰ ਦਾ ਵਿਆਹ 4 ਸਾਲ ਪਹਿਲਾਂ ਚੱਕੋਵਾਲ ਸ਼ੇਖਾਂ ਪਿੰਡ ਦੇ ਰਹਿਣ ਵਾਲੇ ਮਦਨ ਲਾਲ ਨਾਲ ਕੀਤਾ ਸੀ। ਵਿਆਹ ਦੇ ਬਾਅਦ ਤੋਂ ਹੀ ਅਮਨਦੀਪ ਨੂੰ ਸਹੁਰਾ-ਘਰ ਵਿਚ ਤੰਗ ਕੀਤਾ ਜਾਂਦਾ ਸੀ। ਇਸ ਦੌਰਾਨ ਮਦਨ ਲਾਲ ਕਰੀਬ 2 ਸਾਲ ਪਹਿਲਾਂ ਦੁਬਈ ਚਲਾ ਗਿਆ ਤਾਂ ਅਮਨਦੀਪ ਨੂੰ ਸੱਸ ਗੁਰਦੀਪ ਕੌਰ ਤੰਗ ਕਰਨ ਲੱਗੀ। ਇਸ ਤੋਂ ਦੁਖੀ ਹੋ ਕੇ ਅਮਨਦੀਪ ਤੇ ਉਸਦੇ ਮਾਸੂਮ ਬੇਟੇ ਜਸ਼ਨ ਨੇ ਕੋਈ ਦਵਾਈ ਨਿਗਲ ਲਈ। ਮਾਂ-ਬੇਟੇ ਨੂੰ ਪਹਿਲਾਂ ਨਿੱਜੀ ਹਸਪਤਾਲ, ਬਾਅਦ 'ਚ ਸਿਵਲ ਹਸਪਤਾਲ ਅਤੇ ਫਿਰ ਨਿੱਜੀ ਹਸਪਤਾਲ ਦੇ ਬਾਅਦ ਹੁਣ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕੀਤਾ ਹੈ। ਜਸ਼ਨ ਦੀ ਮੌਤ ਹੋ ਗਈ, ਉੱਥੇ ਹੀ ਅਮਨਦੀਪ ਦੀ ਹਾਲਾਤ ਹੁਣ ਵੀ ਗੰਭੀਰ ਬਣੀ ਹੋਈ ਹੈ।
ਬੁੱਧਵਾਰ ਦੁਪਹਿਰ ਦੇ ਸਮੇਂ ਸਿਵਲ ਹਸਪਤਾਲ ਵਿਚ ਮ੍ਰਿਤਕ ਮਾਸੂਮ ਜਸ਼ਨ ਦੇ ਦਾਦੇ ਹਰੀਕ੍ਰਿਸ਼ਨ ਦੇ ਨਾਲ ਹੋਰ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਕੱਲ ਮੰਗਲਵਾਰ ਨੂੰ ਉਹ ਘਰ ਤੋਂ ਬਾਹਰ ਸੀ ਕਿ ਘਰੋਂ ਫੋਨ ਆਇਆ ਕਿ ਨੂੰਹ ਤੇ ਪੋਤੇ ਜਸ਼ਨ ਦੀ ਹਾਲਤ ਖ਼ਰਾਬ ਹੈ। ਦੋਹਾਂ ਮਾਂ-ਬੇਟੇ ਨੂੰ ਇਲਾਜ ਲਈ ਲੈ ਕੇ ਅਸੀਂ ਲੋਕ ਹਸਪਤਾਲ ਪੁੱਜੇ ਲੇਕਿਨ ਜਸ਼ਨ ਨੂੰ ਨਹੀਂ ਬਚਾਇਆ ਜਾ ਸਕਿਆ। ਨੂੰਹ ਦਾ ਇਲਾਜ ਜਲੰਧਰ ਦੇ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ 'ਚ ਹੀ ਛੱਡ ਦਿੱਤੀਆਂ ਪੱਟੀਆਂ
'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਰੀਵਿਊ
NEXT STORY