ਅੰਮ੍ਰਿਤਸਰ (ਆਨੰਦ) : ਕੁਰੂਕਸ਼ੇਤਰ ਰੇਲਵੇ ਸਟੇਸ਼ਨ 'ਤੇ ਰੇਲਵੇ ਵਿਭਾਗ ਵਲੋਂ ਇਲੈਕਟ੍ਰਾਨਿਕ ਇੰਟਰਲਾਕਿੰਗ ਦਾ ਕੰਮ 25 ਜੁਲਾਈ ਤੋਂ ਕੀਤਾ ਜਾਵੇਗਾ। ਇਹ ਕੰਮ 28 ਜੁਲਾਈ ਤੱਕ ਚੱਲੇਗਾ, ਜਿਸ ਨਾਲ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਵਜ੍ਹਾ ਨਾਲ ਲੰਬੀ ਦੂਰ ਦੀਆਂ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਦਕਿ ਕਈਆਂ ਦਾ ਰਸਤਾ ਤਬਦੀਲ ਕੀਤਾ ਗਿਆ ਹੈ, ਜਿਸ ਕਾਰਣ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਵੇਗੀ।
ਇਹ ਟਰੇਨਾਂ ਹੋਣਗੀਆਂ ਰੱਦ
ਜਾਣਕਾਰੀ ਮੁਤਾਬਕ ਰੇਲਵੇ ਵੱਲੋਂ 25 ਤੋਂ 28 ਜੁਲਾਈ ਤਕ ਦਿੱਲੀ-ਪਠਾਨਕੋਟ ਵਿਚਕਾਰ ਚੱਲਣ ਵਾਲੀ ਗੱਡੀ ਗਿਣਤੀ (22429/22430), ਅੰਮ੍ਰਿਤਸਰ-ਨਵੀਂ ਦਿੱਲੀ ਗੱਡੀ ਗਿਣਤੀ (12460-12459) ਸਮੇਤ ਕੁਰੂਕਸ਼ੇਤਰ ਤੋਂ ਅੰਬਾਲਾ ਵਿਚਕਾਰ ਚੱਲਣ ਵਾਲੀਆਂ ਕਈ ਪੈਸੰਜਰ ਟਰੇਨਾਂ ਸਮੇਤ ਨਵੀਂ ਦਿੱਲੀ ਤੋਂ ਕੁਰੂਕਸ਼ੇਤਰ ਆਉਣ-ਜਾਣ ਵਾਲੀਆਂ ਕਈ ਟਰੇਨਾਂ 27-28 ਜੁਲਾਈ ਨੂੰ ਰੱਦ ਹੋਣਗੀਆਂ।
ਇਨ੍ਹਾਂ ਗੱਡੀਆਂ ਦਾ ਬਦਲਿਆ ਜਾਵੇਗਾ ਰਸਤਾ
ਇੰਟਰਲਾਕਿੰਗ ਕੰਮ ਦੀ ਵਜ੍ਹਾ ਨਾਲ ਜੈਪੁਰ-ਚੰਡੀਗੜ੍ਹ (19718), ਅੰਬਾਲਾ-ਪਾਨੀਪਤ (14649), ਜੈਨਗਰ-ਅੰਮ੍ਰਿਤਸਰ-ਯਮੁਨਾ ਐਕਸਪ੍ਰੈੱਸ (14649), ਮੁਰਾਦਾਬਾਦ-ਸਹਾਰਨਪੁਰ ਦੇ ਰਸਤੇ, ਫਾਜ਼ਿਲਕਾ-ਦਿੱਲੀ (14732) ਜਾਖਲ ਦੇ ਰਸਤੇ (14217) ਉੱਚਾਹਾਰ ਐਕਸਪ੍ਰੈੱਸ ਮੇਰਠ-ਸਹਾਰਨਪੁਰ ਦੇ ਰਸਤੇ (12414) ਜੰਮੂ ਤਵੀ ਅਜਮੇਰ ਅੰਬਾਲਾ-ਸਹਾਰਨਪੁਰ ਦੇ ਰਸਤੇ (12266) ਜੰਮੂਤਵੀ-ਦਿੱਲੀ ਸਰਾਏ-ਰੋਹਿੱਲਾ ਲੁਧਿਆਣਾ-ਧੂਰੀ ਦੇ ਰਸਤੇ, (14034) ਕਟੜਾ-ਦਿੱਲੀ ਜੰਮੂ ਮੇਲ ਮੇਰਠ ਗਾਜ਼ੀਆਬਾਦ ਦੇ ਰਸਤੇ (15708) ਅੰਮ੍ਰਿਤਸਰ-ਕਟਿਹਾਰ ਮੇਰਠ ਦੇ ਰਸਤੇ, ਬਾਂਦ੍ਰਾ ਜੰਮੂਤਵੀ (12925) ਅਤੇ ਜੈਨਗਰ-ਅੰਮ੍ਰਿਤਸਰ (14649) 26 ਜੁਲਾਈ ਨੂੰ ਆਪਣੇ ਬਦਲੇ ਹੋਏ ਮਾਰਗ ਨਵੀਂ ਦਿੱਲੀ ਗਾਜ਼ੀਆਬਾਦ ਅਤੇ ਸਹਾਰਨਪੁਰ ਦੇ ਰਸਤੇ 'ਤੇ ਮੰਜ਼ਿਲ ਵੱਲ ਜਾਵੇਗੀ, ਉਥੇ ਜੰਮੂ ਤਵੀ ਟਾਟਾਨਗਰ (18101), ਜੰਮੂ ਤਵੀ-ਅਹਿਮਦਾਬਾਦ (12414) ਅੰਬਾਲਾ-ਸਹਾਰਨਪੁਰ ਦੇ ਰਸਤੇ, ਜੰਮੂ ਤਵੀ-ਦਿੱਲੀ (12266), ਲੁਧਿਆਣਾ-ਧੂਰੀ ਜਾਖਲ ਦੇ ਰਸਤੇ, ਕਟੜਾ-ਦਿੱਲੀ (14034) ਅੰਮ੍ਰਿਤਸਰ-ਕਟਿਹਾਰ (15708), 28 ਜੁਲਾਈ ਅਤੇ ਅੰਬਾਲਾ ਸਹਾਰਨਪੁਰ, ਫਾਜ਼ਿਲਕਾ-ਦਿੱਲੀ (14732) ਧੂਰੀ-ਜਾਖਲ 27 ਅਤੇ 28 ਜੁਲਾਈ ਨੂੰ ਬਦਲੇ ਰਸਤੇ ਤੋਂ ਆਪਣੀ ਮੰਜ਼ਿਲ ਵੱਲ ਜਾਵੇਗੀ।
ਇੰਟਰਲਾਕਿੰਗ ਕੰਮ ਦੀ ਵਜ੍ਹਾ ਨਾਲ (11078) ਜੰਮੂ ਤਵੀ-ਪੁਣੇ (12426) ਜੰਮੂ ਤਵੀ-ਨਵੀਂ ਦਿੱਲੀ, ਹੁਸ਼ਿਆਰਪੁਰ-ਦਿੱਲੀ (14012), ਅੰਮ੍ਰਿਤਸਰ-ਬਾਂਦ੍ਰਾ (12926), (12715) ਨਾਂਦੇੜ-ਅੰਮ੍ਰਿਤਸਰ (12715), ਸੱਚਖੰਡ ਐਕਸਪ੍ਰੈੱਸ (12426) ਜੰਮੂ ਤਵੀ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਗੱਡੀਆਂ ਕਈ ਘੰਟੇ ਤੱਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਬੀ. ਐੱਸ. ਐੱਫ. ਨੇ ਲਾਈ ਦੌੜ
NEXT STORY