ਅੰਮ੍ਰਿਤਸਰ (ਅਨਜਾਣ) : ਜਨਤਾ ਦੇ ਹੱਕਾਂ 'ਤੇ ਪਹਿਰਾ ਦੇਣ ਵਾਲੀ ਪਾਰਟੀ ਨਾਲ ਜੁੜ ਰਹੇ ਨੇ ਲੋਕ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਨੇ ਵਿਧਾਨ ਸਭਾ ਹਲਕਾ ਚੇਤਨਪੁਰਾ ਵਿਖੇ ਖਾਲਸਾ ਤੇ ਪਾਰਟੀ ਦੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਦੁਆਰਾ ਰੱਖੀ ਗਈ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋਂ : ਮੰਗੇਤਰ ਨਾਲ ਗੱਲ ਕਰਨ ਤੋਂ ਰੋਕਦਾ ਸੀ ਪਿਤਾ, ਗੁੱਸੇ 'ਚ ਆਈ ਧੀ ਨੇ ਕਰ ਦਿੱਤਾ ਇਹ ਕਾਰਾ
ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲਿਆ ਜਦ ਚੇਤਨਪੁਰਾ 'ਚ ਸਾਬਕਾ ਫੌਜੀ ਰਣਜੀਤ ਸਿੰਘ 50 ਪਰਿਵਾਰਾ ਨੂੰ ਨਾਲ ਲੈ ਕੇ ਪਾਰਟੀ 'ਚ ਸ਼ਾਮਲ ਹੋਏ। ਖਾਲਸਾ ਨੇ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੇ ਲਾਰੇ ਲੱਪਿਆਂ ਤੋਂ ਹੁਣ ਤੰਗ ਆ ਚੁੱਕੇ ਨੇ ਤੇ ਉਨ੍ਹਾਂ ਦੀ ਅਸਲੀਅਤ ਥੈਲਿਓਂ ਬਾਰ ਆ ਚੁੱਕੀ ਹੈ। ਇਸ ਲਈ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਕਿਸੇ ਤੀਜੇ ਫਰੰਟ ਦਾ ਆਉਣਾ ਪੱਕਾ ਤਹਿ ਹੈ । ਇਸ ਮੌਕੇ ਖਾਲਸਾ ਨਾਲ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਸੁਲਤਾਨਵਿੰਡ, ਮਨਦੀਪ ਸਿੰਘ ਬੱਬੀ, ਨਰਿਦੰਰ ਸਿੰਘ ਤੇ ਮਨਜੀਤ ਸਿੰਘ ਫੌਜੀ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਦੋਸਤਾਂ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ ਦੋਸਤ, ਇੰਝ ਹੋਇਆ ਖੁਲਾਸਾ
1 ਕਿੱਲੋ ਹੈਰੋਇਨ ਸਮੇਤ ਮਾਂ-ਪੁੱਤ ਗ੍ਰਿਫ਼ਤਾਰ
NEXT STORY