ਸਾਹਨੇਵਾਲ/ਕੁਹਾੜਾ (ਜਗਰੂਪ) : ਦੋਸਤੀ ਦੀ ਆੜ 'ਚ ਦੋਸਤ ਨੂੰ ਘਰ ਤੋਂ ਬੁਲਾ ਕੇ ਇਕੱਠਿਆਂ ਕਥਿਤ ਸ਼ਰਾਬ ਪੀਣ ਦੇ ਬਾਅਦ ਉਸ ਦੀ ਬੁਰੀ ਤਰ੍ਹਾਂ ਕਥਿਤ ਕੁੱਟ-ਮਾਰ ਕਰ ਕੇ ਗੰਭੀਰ ਹਾਲਤ 'ਚ ਉਸ ਨੂੰ ਘਰ ਦੇ ਨੇੜੇ ਸੁੱਟ ਜਾਣ ਵਾਲੇ ਦੋ ਦੋਸਤਾਂ ਖਿਲ਼ਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਹੱਤਿਆ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।ਭਾਵੇਂ ਕਿ ਪੁਲਸ ਨੇ ਪਹਿਲਾਂ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਸੀ ਪਰ ਬੀਤੇ ਦਿਨ ਪੋਸਟਮਾਰਟਮ ਰਿਪੋਰਟ 'ਚ ਗੰਭੀਰ ਕੁੱਟ-ਮਾਰ ਨਾਲ ਮੌਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਥਾਣਾ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਕਾਰਗਿਲ ਸ਼ਹੀਦ ਦੀ ਮਾਂ ਰੱਬ ਕੋਲੋਂ ਮੰਗ ਰਹੀ ਹੈ ਮੌਤ,ਹਾਲ ਵੇਖ ਅੱਖਾਂ 'ਚ ਆ ਜਾਣਗੇ ਹੰਝੂ
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਬੀਤੀ 20 ਜੁਲਾਈ ਦੀ ਸ਼ਾਮ ਕਰੀਬ ਸਾਢੇ 7 ਵਜੇ ਮ੍ਰਿਤਕ ਮਨੋਜ ਸਿੰਘ ਵਾਸੀ ਪਿੰਡ ਪਵੱਈ, ਲੱਕੀ ਸਰਾਏ, ਬਿਹਾਰ ਹਾਲ ਵਾਸੀ ਈਸ਼ਵਰ ਸਟੀਲ ਫੈਕਟਰੀ, ਨੇੜੇ ਸੱਤਿਅਮ ਧਰਮ ਕੰਡਾ, ਜਸਪਾਲ ਬਾਂਗਰ ਰੋਡ, ਲੁਧਿਆਣਾ ਆਪਣੇ ਦੋ ਦੋਸਤਾਂ ਸੰਦੀਪ ਸਿੰਘ ਉਰਫ ਗੋਪੀ ਪੁੱਤਰ ਸਤਪਾਲ ਸਿੰਘ ਵਾਸੀ ਮਹਾਦੇਵ ਨਗਰ, ਲੁਹਾਰਾ ਰੋਡ, ਲੁਧਿਆਣਾ ਅਤੇ ਮੁਰਗੀ ਦੇ ਨਾਲ ਗਿਆ ਸੀ। ਜੋ ਘਰ ਵਾਪਸ ਨਹੀਂ ਆਇਆ ਪਰ 21 ਜੁਲਾਈ ਦੀ ਸ਼ਾਮ ਲਗਭਗ ਸਾਢੇ 8 ਵਜੇ ਉਸ ਦੀ ਪਤਨੀ ਅਨੂ ਦੇਵੀ ਨੂੰ ਪਤਾ ਚੱਲਿਆ ਕਿ ਮਨੋਜ ਸੜਕ 'ਤੇ ਡਿੱਗਿਆ ਹੋਇਆ ਹੈ। ਜਦ ਉਸ ਨੇ ਜਾ ਕੇ ਦੇਖਿਆ ਤਾਂ ਉਸ ਦੇ ਸਰੀਰ 'ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਜਿਸ ਨੂੰ ਘਰ ਲਿਜਾ ਕੇ ਉਨ੍ਹਾਂ ਨੇ ਦਵਾਈ ਦਿਵਾ ਦਿੱਤੀ ਪਰ ਦੂਸਰੀ ਸਵੇਰ ਉਸ ਦੀ ਹਾਲਤ ਕਾਫੀ ਵਿਗੜ ਗਈ। ਉਸ ਨੂੰ ਅਨੂ ਦੇਵੀ ਆਪਣੇ ਦਿਓਰ ਮੰਟੂ ਕੁਮਾਰ ਦੇ ਨਾਲ ਸਿਵਲ ਹਸਪਤਾਲ ਲੈ ਗਈ। ਜਿੱਥੋਂ ਡਾਕਟਰਾਂ ਨੇ ਉਸ ਨੂੰ ਈ. ਐੱਸ. ਆਈ. ਹਸਪਤਾਲ ਭੇਜ ਦਿੱਤਾ ਅਤੇ ਡਾਕਟਰਾਂ ਨੇ ਮਨੋਜ ਦਾ ਐਕਸਰੇ ਅਤੇ ਅਲਟਰਾਸਾਊਂਡ ਕਰਵਾ ਕੇ ਲਿਆਉਣ ਲਈ ਕਿਹਾ। ਜਦੋਂ ਉਹ ਸਰਾਭਾ ਨਗਰ ਸਥਿਤ ਡੈਲਟਾ ਹੈਲਥ ਕੇਅਰ ਸੈਂਟਰ ਜਾ ਰਹੇ ਸੀ ਤਾਂ ਰਸਤੇ 'ਚ ਮਨੋਜ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅਨੂ ਦੇਵੀ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮਨੋਜ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਪਰ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਕਿ ਮਨੋਜ ਦੀ ਮੌਤ ਗੰਭੀਰ ਕੁੱਟ-ਮਾਰ ਦੇ ਨਾਲ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਪੁਲਸ ਨੇ ਅਨੂ ਦੇਵੀ ਦੇ ਬਿਆਨਾਂ 'ਤੇ ਸੰਦੀਪ ਸਿੰਘ ਉਰਫ ਗੋਪੀ ਅਤੇ ਮੁਰਗੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ 'ਤੇ ਵਾਪਸੀ
ਮਰਨ ਤੋਂ ਪਹਿਲਾਂ ਕੀਤਾ ਕੁੱਟ-ਮਾਰ ਦਾ ਖੁਲਾਸਾ
ਮ੍ਰਿਤਕ ਮਨੋਜ ਦੀ ਪਤਨੀ ਅਨੂ ਦੇਵੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ ਉਸ ਦੇ ਪਤੀ ਨੇ ਮਰਨ ਤੋਂ ਪਹਿਲਾਂ ਦੱਸਿਆ ਕਿ ਸੰਦੀਪ ਉਰਫ ਗੋਪੀ ਅਤੇ ਮੁਰਗੀ ਨੇ ਉਸ ਨਾਲ ਕੁੱਟ-ਮਾਰ ਕੀਤੀ ਹੈ। ਜਿਨ੍ਹਾਂ ਨੇ ਉਸ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਵੀ ਕੀਤੀ ਸੀ। ਫਿਲਹਾਲ ਪੁਲਸ ਨੇ ਸੰਦੀਪ ਗੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਰਗੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਨੂੰ ਵੱਡੀ ਰਾਹਤ, ਗੈਂਗਸਟਰ ਨੀਟਾ ਦਿਓਲ ਦੀ ਕੋਰੋਨਾ ਰਿਪੋਰਟ ਨੈਗੇਟਿਵ
NEXT STORY