ਅੰਮ੍ਰਿਤਸਰ (ਦਲਜੀਤ) - ਸਿੱਖਿਆ ਵਿਭਾਗ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀ.ਈ.ਐੱਸ. (ਸਕੂਲ ਅਤੇ ਇੰਸਪੈਕਸ਼ਨ) ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਵਿਭਾਗ ਵਲੋਂ ਕੀਤੇ ਗਏ ਤਬਾਦਲਿਆਂ 'ਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਜ਼ਿਲੇ ਦਾ ਪਿਛਲੇ ਇਕ ਮਹੀਨਾ ਤੋਂ ਖਾਲੀ ਚੱਲ ਰਿਹਾ ਜ਼ਿਲਾ ਸਿੱਖਿਆ ਦਫ਼ਤਰ ਅਧਿਕਾਰੀ ਦਾ ਅਹੁਦੇ ਜਿਥੇ ਭਰ ਗਿਆ ਹੈ ਉਥੇ ਹੀ 8 ਜ਼ਿਲਿਆਂ ਵਿਚ ਨਵੇਂ ਸਿੱਖਿਆ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ। ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ (ਸੰਗਰੂਰ) ਹਰਕੰਵਲਜੀਤ ਕੌਰ ਨੂੰ ਉਪ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸੰਗਰੂਰ, ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਜ਼ੀਰਾ ਦੀ ਪ੍ਰਿੰਸੀਪਲ ਕੁਲਵਿੰਦਰ ਕੌਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਫਾਜ਼ਿਲਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੇਕਾ (ਮਾਨਸਾ) ਦੇ ਪ੍ਰਿੰਸੀਪਲ ਹਰਿੰਦਰ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸੰਗਰੂਰ, ਸਰਕਾਰੀ ਸੀ.ਸੈ. ਸਕੂਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਪ੍ਰਿੰਸੀਪਲ ਹਰਚਰਨ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਐੱਸ. ਬੀ. ਐੱਸ. ਨਗਰ, ਸਰਕਾਰੀ ਸੀ.ਸੈ. ਸਕੂਲ ਲੰਬੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਗੁਰਿੰਦਰਪਾਲ ਕੌਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਫਰੀਦਕੋਟ, ਸਰਕਾਰੀ ਸੀ. ਸੈ. ਸਕੂਲ ਲੜਕੇ ਅਟਾਰੀ (ਅੰਮ੍ਰਿਤਸਰ) ਦੇ ਪ੍ਰਿੰਸੀਪਲ ਜੁਗਰਾਜ ਸਿੰਘ ਰੰਧਾਵਾ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅੰਮ੍ਰਿਤਸਰ, ਸਤਿੰਦਰਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਸੀ.ਸੈ. ਸਕੂਲ ਡੇਹਰੀਵਾਲ (ਅੰਮ੍ਰਿਤਸਰ) ਨੂੰ ਡੀ.ਈ.ਓ. ਐਲੀਮੈਂਟਰੀ ਕਪੂਰਥਲਾ, ਮੱਸਾ ਸਿੰਘ ਪ੍ਰਿੰਸੀਪਲ ਨੂੰ ਸਰਕਾਰੀ ਸੀ.ਸੈ. ਸਕੂਲ ਕੰਨਿਆ ਕਪੂਰਥਲਾ ਤੋਂ ਡੀ. ਈ. ਓ. ਐਲੀਮੈਂਟਰੀ ਮੁਕਤਸਰ ਸਾਹਿਬ ਅਤੇ ਸਰਬਜੀਤ ਸਿੰਘ ਤੂਰ ਪ੍ਰਿੰਸੀਪਲ ਨੂੰ ਸਰਕਾਰੀ ਸੀ.ਸੈ. ਸਕੂਲ ਠੀਕਰੀਵਾਲ ਬਰਨਾਲਾ ਨੂੰ ਡੀ. ਈ. ਓ. ਐਲੀਮੈਂਟਰੀ ਮੋਗਾ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀਆਂ ਹੋਣਗੀਆਂ 8 ਬੈਠਕਾਂ
NEXT STORY