ਅੰਮ੍ਰਿਤਸਰ (ਅਵਦੇਸ਼) : ਕੁਝ ਮਿੰਟਾਂ ਦੇ ਮੀਂਹ ਨੇ ਨਿਗਮ ਦੀ ਇਕ ਵਾਰ ਫਿਰ ਪੋਲ ਖੋਲ੍ਹ ਕੇ ਰੱਖ ਦਿੱਤੀ। ਵੀਰਵਾਰ ਪਏ ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ 'ਤੇ ਫਿਰ ਤੋਂ ਵੱਡਾ ਟੋਇਆ ਪੈ ਗਿਆ। ਜਾਣਕਾਰੀ ਮੁਤਾਬਕ ਨਗਰ ਨਿਗਮ ਕਮਿਸ਼ਨਰ ਦੇ ਘਰ ਦੇ ਬਾਹਰ ਤੀਜੀ ਵਾਰ ਅੱਜ ਇਹ ਰੋਡ ਜ਼ਮੀਨ 'ਚ ਧੱਸ ਗਿਆ।

ਦੱਸ ਦੇਈਏ ਕਿ 8-9 ਮਹੀਨੇ ਪਹਿਲਾਂ ਵੀ ਇਸ ਜਗ੍ਹਾ 'ਤੇ ਵੱਡਾ ਟੋਇਆ ਪੈ ਗਿਆ ਸੀ, ਜਿਸਦੀ ਰਿਪੇਅਰ 'ਤੇ 40 ਲੱਖ ਰੁਪਏ ਖਰਚੇ ਹੋਏ, ਜਿਸ ਤੋਂ ਬਾਅਦ 20 ਜੂਨ ਪਏ ਮੀਂਹ ਕਾਰਨ ਇਥੇ ਫਿਰ ਇਕ ਵੱਡਾ ਟੋਇਆ ਪੈ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਵਲੋਂ ਭਰ ਦਿੱਤਾ ਗਿਆ ਸੀ ਪਰ ਵੀਰਵਾਰ ਫਿਰ ਇਸੇ ਜਗ੍ਹਾ 'ਤੇ ਤੀਜੀ ਵਾਰ ਵੱਡਾ ਟੋਇਆ ਪੈ ਗਿਆ।

ਕਰਜ਼ ਮੁਆਫੀ ਦੀ ਸੂਚੀ 'ਚ ਜਿਊਂਦੇ ਕਿਸਾਨਾਂ ਨੂੰ ਮਾਰਨ ਵਾਲੇ ਮੁਲਾਜ਼ਮਾਂ 'ਤੇ ਡਿੱਗੀ ਗਾਜ (ਵੀਡੀਓ)
NEXT STORY