ਅੰਮ੍ਰਿਤਸਰ (ਮਹਿੰਦਰ) : ਨਗਰ ਸੁਧਾਰ ਟਰੱਸਟ ਦਫ਼ਤਰ ਵਿਚ ਵੀਰਵਾਰ ਨੂੰ ਵਿਜ਼ੀਲੈਂਸ ਬਿਊਰੋ ਵਲੋਂ ਕੀਤੀ ਗਈ ਰੇਡ ਦੌਰਾਨ ਹਾਲਾਂਕਿ ਕਾਂਗਰਸ ਪ੍ਰਦੇਸ਼ ਦੇ ਸਾਬਕਾ ਸਕੱਤਰ ਤੇ ਸਾਬਕਾ ਬੁਲਾਰੇ ਮਨਦੀਪ ਸਿੰਘ ਨੇ ਪਿਛਲੇ ਕਰੀਬ ਢਾਈ ਸਾਲਾਂ ਤੋਂ ਟਰੱਸਟ ਨਾਲ ਸਬੰਧਤ ਕਈ ਘਪਲਿਆਂ ਦੀ ਪੁਟਾਰੀ ਵਿਜ਼ੀਲੈਂਸ ਟੀਮ ਦੇ ਅੱਗੇ ਖੋਲ੍ਹਣ ਦਾ ਦਾਅਵਾ ਕਰਦੇ ਹੋਏ ਉਸਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਉਨ੍ਹਾਂ ਨੇ ਇਸ ਰੇਡ ਸਬੰਧੀ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜ਼ੀਰਕਪੁਰ ਵਿਚ ਵੀ ਸਥਾਨਕ ਸਰਕਾਰਾਂ ਵਿਭਾਗ ਵਿਚ ਰੇਡ ਹੋਣ ਦੀ ਗੱਲ ਸਾਹਮਣੇ ਆਈ ਸੀ ਅਤੇ ਹੁਣ ਟਰੱਸਟ ਦਫ਼ਤਰ ਵਿਚ ਵੀ ਜੋ ਰੇਡ ਹੋਈ ਹੈ, ਉਸ 'ਤੇ ਕੁੱਝ ਸ਼ੱਕ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਰੇਡ ਸੱਚਮੁੱਚ ਹੀ ਸਿੱਧੂ 'ਤੇ ਦਬਾਅ ਬਣਾਉਣ ਤੱਕ ਹੀ ਸੀਮਿਤ ਨਾ ਰਹਿ ਜਾਵੇ।
ਜਾਂਚ ਬੰਦ ਹੋਈ, ਪੰਜਾਬ ਦੀ ਜਨਤਾ ਨਾਲ ਹੋਵੇਗਾ ਵੱਡਾ ਧੋਖਾ- ਮੰਨਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਿੱਧੂ ਜਾਂਚ ਦੇ ਡਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਝੁਕ ਕੇ ਸਮਝੌਤਾ ਕਰ ਲਵੇ ਤੇ ਦੂਜਾ ਵਿਭਾਗ ਸੰਭਾਲ ਵੀ ਲਵੇਂ ਲੇਕਿਨ ਉਹ ਚਾਹੁੰਦਾ ਹੈ ਕਿ ਬਾਵਜੂਦ ਇਸਦੇ ਸਿੱਧੂ ਦੇ ਕਾਰਜਕਾਲ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਨਾਲ ਜੁੜੇ ਸਾਰੇ ਤਰ੍ਹਾਂ ਦੇ ਘਪਲਿਆਂ ਨੂੰ ਲੈ ਕੇ ਉਸਦੀ ਨਿਰਪੱਖ ਜਾਂਚ ਪੂਰੀ ਹੋਣੀ ਹੀ ਚਾਹੀਦੀ ਹੈ। ਉਨ੍ਹਾ ਨੇ ਕਿਹਾ ਕਿ ਜੇਕਰ ਕਿਸੇ ਵੀ ਕਾਰਨ ਟਰੱਸਟ ਅਤੇ ਨਿਗਮ ਦਫਤਰਾਂ ਨਾਲ ਸਬੰਧਤ ਉਠਦੇ ਰਹੇ ਘਪਲਿਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਵਿਚ ਹੀ ਬੰਦ ਕੀਤੀ ਗਈ ਜਾਂ ਫਿਰ ਲਟਕਾ ਦਿੱਤੀ ਤਾਂ ਇਹ ਪੰਜਾਬ ਦੀ ਜਨਤਾ ਦੇ ਨਾਲ ਇੱਕ ਵੱਡਾ ਧੋਖਾ ਹੋਵੇਗਾ।
ਉਹ ਸਾਰੇ ਦੋਸ਼ਾਂ 'ਤੇ ਉਹ ਅੱਜ ਵੀ ਪੂਰੀ ਤਰ੍ਹਾਂ ਨਾਲ ਕਾਇਮ ਹਨ, ਜਿਸ ਸਬੰਧੀ ਉਨ੍ਹਾਂ ਨੇ ਆਪਣੇ ਹਲਫੀਆ ਬਿਆਨ ਤੱਕ ਵੀ ਦਿੱਤੇ ਹੋਏ ਹਨ। ਇਸ ਲਈ ਉਹ ਅੱਜ ਵੀ ਚਣੌਤੀ ਦਿੰਦੇ ਹੈ ਕਿ ਉਨ੍ਹਾਂ ਵਲੋਂ ਲਾਏ ਦੋਸ਼ਾਂ ਨੂੰ ਲੈ ਕੇ ਪੂਰੀ ਜਾਂਚ ਹੋਵੇ। ਜੇਕਰ ਲਾਏ ਗਏ ਦੋਸ਼ ਗਲਤ ਸਾਬਿਤ ਹੋਣ ਤਾਂ ਮੇਰੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ, ਜਿਸਦੀ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹੈ।
ਮਹਿੰਦਰਪਾਲ ਬਿੱਟੂ ਦੀ ਨਮਿੱਤ ਅੰਤਿਮ ਅਰਦਾਸ ਦਾ ਸਥਾਨ ਤਬਦੀਲ
NEXT STORY