ਅੰਮ੍ਰਿਤਸਰ - ਪੰਚਾਇਤੀ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਜੇਲ ਤੇ ਸਹਿਕਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਕਹਿ ਰਿਹਾ ਹੈ ਕਿ ਚੋਣਾਂ 'ਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਤਾਂ ਉ ਇਸ ਦੀਆਂ ਲਿਸਟਾਂ ਦੇਣ ਕਿ ਕਿਹੜੇ ਪਿੰਡਾਂ 'ਚ ਇਨ੍ਹਾਂ ਦੇ ਉਮੀਦਵਾਰਾਂ ਦੇ ਪੇਪਰ ਰੱਦ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆਂ ਗੱਦਾਰਾਂ ਦੇ ਪਰਿਵਾਰ 'ਚੋਂ ਹੈ। ਉਨ੍ਹਾਂ ਨੇ ਬੁੱਤ ਮਾਮਲੇ 'ਚ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਅਜਿਹੀ ਸਿੱਖਿਆ ਨਹੀਂ ਦਿੱਤੀ ਪਰ ਅਕਾਲੀ ਦਲ ਸਿੱਖੀ ਨੂੰ ਕੁਝ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਡਾ. ਮਨਮੋਹਨ ਸਿੰਘ ਐਕਸੀਡੈਂਟਲ ਪ੍ਰਾਈਮ ਮੀਨਿਸਟਰ ਕਿਵੇਂ ਹੋ ਸਕਦੇ ਹਨ ਉਹ ਤਾਂ ਫਖਰ-ਏ-ਹਿੰਦ ਹਨ। ਉਨ੍ਹਾਂ ਕਿਹਾ ਕਿ ਮੋਦੀ ਦਾ ਡਾ.ਮਨਮੋਹਨ ਸਿੰਘ ਨਾਲ ਕੋਈ ਮੁਕਾਬਲਾ ਨਹੀਂ ਹੈ ਤੇ ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਨਾ ਆਇਆ ਹੈ ਤੇ ਨਾ ਆਵੇਗਾ। ਉਨ੍ਹਾਂ ਕਿਹਾ ਕਿ ਫਿਲਮ ਦੇਖ ਕੇ ਵੀ ਲੋਕ ਕਹਿਣਗੇ ਮਨਮੋਹਨ ਸਿੰਘ ਜ਼ਿੰਦਾਬਾਦ।
ਜ਼ਿਲੇ ਦੀਆਂ 611 ਪੰਚਾਇਤਾਂ ਦੀ ਚੋਣ ਲਈ 3,87,115 ਵੋਟਰ ਪਾਉਣਗੇ ਵੋਟਾਂ
NEXT STORY