ਅੰਮ੍ਰਿਤਸਰ (ਅਨਜਾਣ) : ਪਿਛਲੇ ਦਿਨੀਂ ਚਰਚਾ 'ਚ ਆਏ ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਹਰਿਆਣਾ ਅਤੇ ਸਾਬਕਾ ਵਿਧਾਇਕ ਨਿਸ਼ਾਨ ਸਿੰਘ ਜਿਸ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਸੀ। ਇਸ ਮਾਮਲੇ 'ਚ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ 'ਤੇ ਮੁਆਫ਼ੀਨਾਮੇ ਲਈ ਬੇਨਤੀ ਪੱਤਰ ਭੇਜਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਲਈ ਕਿਹਾ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣੀ ਭੁੱਲ ਸਵੀਕਾਰ ਕਰਦਿਆਂ ਮੁਆਫ਼ੀ ਦਾ ਇਜ਼ਹਾਰ ਕੀਤਾ। ਸਿੰਘ ਸਾਹਿਬ ਨੇ ਨਿਸ਼ਾਨ ਸਿੰਘ ਨੂੰ ਉਸ ਦੇ ਹਲਕੇ ਦੇ ਲੋਕਲ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਭੁੱਲ ਬਖਸ਼ਾਉਣ ਦੀ ਸੇਵਾ ਲਾਈ ਹੈ।
ਜਾਣੇ-ਅਣਜਾਣੇ 'ਚ ਹੋਈ ਭੁੱਲ ਲਈ ਮੁਆਫ਼ੀ ਮੰਗਣ ਲਈ ਪੇਸ਼ ਹੋਇਆ ਹਾਂ- ਪ੍ਰੈੱਸ ਨਾਲ ਗੱਲਬਾਤ ਦੌਰਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਜਾਣੇ-ਅਣਜਾਣੇ 'ਚ ਹੋਈ ਭੁੱਲ ਲਈ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁਆਫ਼ੀ ਲਈ ਪੇਸ਼ ਹੋਇਆ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਮੈਂ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਕੇ ਖਿਮਾਯਾਚਨਾ ਕਰਾਂਗਾ।
ਭਗਵੰਤ ਮਾਨ ਵਲੋਂ ਵਾਇਰਲ ਵੀਡੀਓ 'ਚ ਕੀਤੇ ਚੈਲਿੰਜ 'ਤੇ ਧਰਮਸੋਤ ਦਾ ਪਲਟਵਾਰ
NEXT STORY