ਅੰਮ੍ਰਿਤਸਰ : ਨਕਲੀ ਅਤੇ ਨਾਜਾਇਜ਼ ਸ਼ਰਾਬ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਪੁਲਸ ਦੀ ਮੁਹਿੰਮ 'ਚ ਹੁਣ ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਸ ਦੀ ਪੰਜ ਸਬ ਡਵੀਜ਼ਨਾਂ 'ਚ ਡਰੋਨ ਦੀ ਮਦਦ ਨਾਲ ਚੈਕਿੰਗ ਹੋਵੇਗੀ। ਇਲਾਕੇ ਦਾ ਡੀ.ਐੱਸ.ਪੀ. ਇਸ ਨੂੰ ਕੰਟਰੋਲ ਕਰੇਗਾ। ਡਰੋਨ ਚਲਾਉਣ ਦੇ ਪਹਿਲੇ ਹੀ ਦਿਨ ਅਜਨਾਲਾ ਦੇ ਪਿੰਡ ਸਾਂਗਰਾ 'ਚ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਗਈ। ਇਸ ਲਈ ਥਾਣਾ ਕੰਬੋ ਦੀ ਪੰਡੋਰੀ ਚੌਕੀ 'ਚ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ, ਜਿਸ ਦਾ ਇੰਚਾਰਜ਼ ਡੀ. ਐੱਸ.ਪੀ. ਨਾਰਕੋਟਿਕਸ ਕੈਲਾਸ਼ ਚੰਦਰ ਨੂੰ ਬਣਾਇਆ ਗਿਆ ਹੈ। ਉਹ ਹਰ 24 ਘੰਟੇ ਬਾਅਦ ਇਸ ਦੀ ਰਿਪੋਰਟ ਕਰਵਾਉਣਗੇ।
ਇਹ ਵੀ ਪੜ੍ਹੋਂ : ਅੰਮ੍ਰਿਤਸਰ ਦੀ ਪਟਾਕਾ ਫ਼ੈਕਟਰੀ 'ਚ ਵੱਡਾ ਧਮਾਕਾ
ਇਸ ਸਬੰਧੀ ਗੱਲਬਾਤ ਕਰਦਿਆ ਐੱਸ.ਪੀ. ਆਪਰੇਸ਼ਨ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਤਹਿਤ ਡਰੋਨ ਦੀ ਮਦਦ ਲਈ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪੰਜ ਸਬ-ਡਵੀਜ਼ਨ 'ਚ ਪੰਜ ਡਰੋਨ ਲਗਾਏ ਹਨ। ਪਹਿਲੇ ਦਿਨ 3 ਇਲਾਕਿਆਂ ਬਾਬਾ ਬਕਾਲਾ, ਅਜਨਾਲਾ ਅਤੇ ਅਟਾਰੀ ਸਬ-ਡਵੀਜ਼ਨ 'ਚ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਪਹਿਲੇ ਹੀ ਦਿਨ ਅਜਨਾਲਾ ਦੇ ਪਿੰਡ ਸਾਂਗਰਾ 'ਚ ਤਿੰਨ ਇਲਾਕੇ ਸਪਾਟ ਕੀਤੇ ਗਏ, ਜਿਥੋਂ ਪੁਲਸ ਨੇ 1.50 ਕਿਲੋ ਲਾਹਣ ਅਤੇ 30 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਦੌਰਾਨ ਇਕ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਜਦਕਿ ਦੋ ਦੋਸ਼ੀ ਫ਼ਰਾਰ ਹੋ ਗਏ।
ਇਹ ਵੀ ਪੜ੍ਹੋਂ : WWE ਦੇ ਰੈਸਲਰ ਸੈਮੀ ਗਵੇਰਾ ਨੇ ਮੈਟ ਹਾਰਡੀ ਦਾ ਪਾੜਿਆ ਸਿਰ, ਵੀਡੀਓ ਵਾਇਰਲ
ਤਰਨਤਾਰਨ ਤੇ ਅੰਮ੍ਰਿਤਸਰ 'ਚੋਂ 140 ਧੰਦੇਬਾਜ਼ ਕੀਤੇ ਗਏ ਗ੍ਰਿਫ਼ਤਾਰ
ਤਰਨਤਾਰਨ 'ਚ 24 ਘੰਟਿਆਂ 'ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਅਤੇ ਵੇਚਣ ਦੇ ਦੋਸ਼ 'ਚ 197 ਕੇਸ ਦਰਜ ਕਰਕੇ 131 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਛਾਪੇਮਾਰੀ 'ਚ 1528 ਲੀਟਰ ਨਾਜਾਇਜ਼ ਸ਼ਰਾਬ, 7450 ਕਿਲੋ ਲਾਹਣ ਅਤੇ 962 ਲੀਟਰ ਤਸਕਰੀ ਦੀ ਸ਼ਰਾਬ ਬਰਾਮਦ ਕੀਤੀ ਗਈ। 11 ਚਾਲੂ ਭੱਠੀਆਂ ਵੀ ਤਰਨਤਾਰਨ ਪੁਲਸ ਨੇ ਫੜ੍ਹੀਆਂ ਹਨ। ਉਥੇ ਹੀ ਅੰਮ੍ਰਿਤਸਰ ਬੀਤੇ ਦਿਨ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 23 ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ 252 ਲੀਟਰ ਨਾਜਾਇਜ਼ ਸ਼ਰਾਬ ਅਤੇ 686 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ
ਇਥੇ ਦੱਸ ਦੇਈਏ ਕਿ ਮਾਝੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 121 ਲੋਕ ਦਮ ਤੋੜ ਚੁੱਕੇ ਹਨ ਜਦਕਿ ਕਈ ਲੋਕ ਹਸਪਤਾਲਾਂ 'ਚ ਦਾਖ਼ਲ ਹਨ। ਇਸ ਦੇ ਚੱਲਦਿਆਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾਂ ਦੇਣ ਦੀ ਗੱਲ ਕਹੀ ਗਈ ਹੈ।
ਪਤੀ ਨਾਲ ਨਿੱਤ ਦੇ ਕਲੇਸ਼ ਤੋਂ ਤੰਗ ਆਈ ਪਤਨੀ, ਅੱਕ ਕੇ ਨਹਿਰ 'ਚ ਮਾਰੀ ਛਾਲ
NEXT STORY