ਅੰਮ੍ਰਿਤਸਰ (ਸੰਜੀਵ) : ਪੰਜਾਬ ਪੁਲਸ ਤੋਂ ਪ੍ਰੇਸ਼ਾਨ ਪਿੰਡ ਵੱਲ੍ਹਾ ਦੇ ਰਹਿਣ ਵਾਲੇ ਸੋਨੂੰ ਸਿੰਘ ਨੇ ਅੱਜ ਘਰ ਦੇ ਨੇੜੇ ਸਥਿਤ ਖੇਤਾਂ 'ਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦਾ ਖੁਲਾਸਾ ਮ੍ਰਿਤਕ ਦੀ ਜੇਬ 'ਚੋਂ ਮਿਲੇ ਸੁਸਾਈਡ ਨੋਟ ਤੋਂ ਹੋਇਆ, ਜਿਸ 'ਚ ਉਸ ਨੇ ਮਰਨ ਤੋਂ ਪਹਿਲਾਂ ਆਪਣੀ ਮੌਤ ਦਾ ਜ਼ਿੰਮੇਵਾਰ ਪੁਲਸ ਨੂੰ ਦੱਸਿਆ ਸੀ। ਬੇਸ਼ੱਕ ਪੁਲਸ ਇਸ ਮਾਮਲੇ 'ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਕਾਗਜ਼ ਦਾ ਟੁਕੜਾ ਇਹ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਪੁਲਸ ਅਤੇ ਪੰਚਾਇਤ ਨੇ ਉਸ ਨੂੰ ਤੰਗ ਕਰ ਰੱਖਿਆ ਸੀ। ਮ੍ਰਿਤਕ ਦੀ ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਦੋਸ਼ ਸੀ ਕਿ ਵੱਲ੍ਹਾ 'ਚ ਚੋਰੀ ਹੋਈ ਸੀ ਅਤੇ ਪੁਲਸ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆ ਜਾਂਦੀ ਸੀ ਅਤੇ ਸੋਨੂੰ ਸਿੰਘ ਨੂੰ ਪ੍ਰੇਸ਼ਾਨ ਕਰਦੀ ਸੀ, ਜਿਸ ਕਾਰਣ ਉਸ ਨੇ ਅੱਜ ਦਰੱਖਤ ਨਾਲ ਲਟਕ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ।

ਪੁਲਸ ਕਰਮਚਾਰੀਆਂ ਖਿਲਾਫ਼ ਕੀਤਾ ਜਾਵੇ ਮਾਮਲਾ ਦਰਜ : ਪਰਿਵਾਰ
ਮ੍ਰਿਤਕ ਸੋਨੂੰ ਸਿੰਘ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਪੁਲਸ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ, ਜਿਨ੍ਹਾਂ ਕਾਰਣ ਉਨ੍ਹਾਂ ਦੇ ਬੇਕਸੂਰ ਲੜਕੇ ਨੇ ਅੱਜ ਆਤਮਹੱਤਿਆ ਕੀਤੀ ਹੈ। ਜੇਕਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਦਾ ਵਿਰੋਧ ਕਰਨਗੇ।

ਫਿਲਹਾਲ ਆਤਮਹੱਤਿਆ ਦੇ ਕਾਰਣ ਸਪੱਸ਼ਟ ਨਹੀਂ
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਸੋਨੂੰ ਸਿੰਘ ਘਰੇਲੂ ਝਗੜੇ ਕਾਰਣ ਪ੍ਰੇਸ਼ਾਨ ਸੀ। ਫਿਲਹਾਲ ਆਤਮਹੱਤਿਆ ਦਾ ਕਾਰਣ ਸਪੱਸ਼ਟ ਨਹੀਂ ਹੋ ਸਕਿਆ, ਜਦੋਂ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਠੀ ਨੂੰ ਲੈ ਕੇ ਬਜ਼ੁਰਗ ਭੈਣਾਂ ਤੇ ਭਰਾ 'ਚ ਵਿਵਾਦ, ਕੌਂਸਲਰ 'ਤੇ ਵੀ ਹਿੱਸਾ ਦੱਬਣ ਦਾ ਦੋਸ਼
NEXT STORY