ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ’ਚ ਰਾਜਨੀਤਿਕ ਮਾਹੌਲ ਅਚਾਨਕ ਗਰਮ ਹੋ ਗਿਆ ਹੈ। ਭਾਵੇਂ ਪੰਜਾਬ ਚੋਣ ਕਮਿਸ਼ਨ ਨੇ ਅਜੇ ਤੱਕ ਨਗਰ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਰਸਮੀ ਐਲਾਨ ਨਹੀਂ ਕੀਤਾ ਪਰ ਸ਼ਹਿਰ ਦੀਆਂ ਗਲੀਆਂ ਅਤੇ ਚੌਂਕਾਂ ’ਚ ਚੋਣ ਸਰਗਰਮੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਨਵੀਂ ਵਾਰਡ ਸੀਮਾਬੰਦੀ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਮਜ਼ਬੂਤ ਉਮੀਦਵਾਰਾਂ ਦੀ ਭਾਲ ’ਚ ਰੁੱਝੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ
ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡ ਹਨ। ਪਿਛਲੀਆਂ ਚੋਣਾਂ ’ਚ ਸਾਰੇ ਵਾਰਡਾਂ ’ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਅਤੇ ਗੁਰਦਾਸਪੁਰ ਪੰਜਾਬ ਦਾ ਇਕੋ-ਇਕ ਅਜਿਹਾ ਜ਼ਿਲਾ ਸੀ, ਜਿੱਥੇ 100 ਫੀਸਦੀ ਕੌਂਸਲਰ ਕਾਂਗਰਸ ਦੇ ਸਨ। ਹਾਲਾਂਕਿ ਨਵੀਂ ਵਾਰਡਬੰਦੀ ਨੇ ਸਮੀਕਰਨ ਬਦਲ ਦਿੱਤੇ ਹਨ। ਕਈ ਰਾਖਵੇਂ ਵਾਰਡ ਹੁਣ ਮਹਿਲਾ ਵਾਰਡ ਬਣਾ ਦਿੱਤੇ ਗਏ ਹਨ, ਜਿਸ ਕਾਰਨ ਕਈ ਦਿੱਗਜ ਕੌਂਸਲਰਾਂ ਦਾ ਵੋਟ ਬੈਂਕ ਟੁੱਟ ਗਿਆ ਹੈ ਅਤੇ ਉਨ੍ਹਾਂ ਨੂੰ ਜਨਤਾ ਨਾਲ ਨਵੇਂ ਸਿਰਿਓਂ ਸੰਪਰਕ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 6 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਪੜ੍ਹੋ ਖਬਰ
ਪ੍ਰਸ਼ਾਸਨ ਵੱਲੋਂ ਡਰਾਫਟ ਵੋਟਰ ਸੂਚੀਆਂ ਜਾਰੀ ਕਰਨ ਤੋਂ ਬਾਅਦ ਹਰ ਘਰ ’ਚ ਵੋਟਾਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖਦਿਆਂ ਉਮੀਦ ਹੈ ਕਿ ਚੋਣਾਂ ਜੂਨ-ਜੁਲਾਈ ’ਚ ਹੋ ਸਕਦੀਆਂ ਹਨ। ਭਾਜਪਾ ਨੇ ਸੰਭਾਵੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਲਈਆਂ ਹਨ, ਜਦਕਿ ਕਾਂਗਰਸ ਆਪਣੇ ਪਿਛਲੇ ਪ੍ਰਦਰਸ਼ਨ ਦੇ ਦਮ ’ਤੇ ਮੈਦਾਨ ’ਚ ਉਤਰਨ ਦੀ ਤਿਆਰੀ ’ਚ ਹੈ। ਵਿਰੋਧੀ ਧਿਰਾਂ ਸਫ਼ਾਈ, ਮਾੜੀਆਂ ਸੜਕਾਂ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ‘ਸੈਮੀਫਾਈਨਲ’ ਮੰਨਿਆ ਜਾ ਰਿਹਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀਆਂ ਅੰਦਰ ਖਿੱਚੋਤਾਣ ਵਧਣ ਦੇ ਅਸਾਰ ਹਨ। ਕਾਂਗਰਸ ਨੇ ਆਪਣੀ ਰਣਨੀਤੀ ਬਦਲਦਿਆਂ ਕੁਝ ਉਮੀਦਵਾਰ ਬਦਲਣ ਦਾ ਫੈਸਲਾ ਕੀਤਾ ਹੈ, ਜਦਕਿ ਭਾਜਪਾ ਨੇ ਸਿਰਫ਼ ਵਫ਼ਾਦਾਰ ਵਰਕਰਾਂ ਨੂੰ ਹੀ ਟਿਕਟ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਾਰੇ ਵਾਰਡਾਂ ਲਈ ਮਜ਼ਬੂਤ ਚਿਹਰਿਆਂ ਦੀ ਭਾਲ ’ਚ ਜੁਟੇ ਹੋਏ ਹਨ। ਸ਼ਹਿਰੀ ਵੋਟਰਾਂ ਦੇ ਬਦਲੇ ਰੁਖ਼ ਨੂੰ ਦੇਖਦਿਆਂ ਇਹ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਚੀਨੀ ਕੁਬਾਹੇੜੀ ਕਤਲ ਮਾਮਲੇ ਵਿਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼
NEXT STORY