ਅੰਮ੍ਰਿਤਸਰ : ਪੰਜਾਬ 'ਚ ਜਿਥੇ 72 ਘੰਟੇ ਦਾ ਅਲਰਟ ਜਾਰੀ ਕੀਤਾ ਗਿਆ ਸੀ ਤੇ ਇਸ ਦੇ ਨਾਲ-ਨਾਲ ਸਰਕਾਰ ਵਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਪਾਣੀ ਦੇ ਨਿਕਾਸ ਲਈ ਪ੍ਰਬੰਧ ਕੀਤੇ ਜਾਣ ਤਾਂ ਜੋ ਸੜਕਾਂ 'ਤੇ ਪਾਣੀ ਨਾ ਭਰੇ। ਅੱਜ ਅੰਮ੍ਰਿਤਸਰ 'ਚ ਪਏ 30 ਮਿੰਟ ਦੇ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੰਮ੍ਰਿਤਸਰ ਦੇ ਗ੍ਰੀਨ ਐਵੀਨਿਊ ਇਲਾਕੇ 'ਚ ਦੇ ਨਾਲ-ਨਾਲ ਸਾਰੇ ਨੀਵੇਂ ਇਲਾਕਿਆਂ 'ਚ ਪੂਰਾ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਵੀ ਪਾਣੀ ਭਰ ਗਿਆ ਹੈ।
ਪਤਨੀ ਨਾਲ ਛੇੜਖਾਨੀ ਤੋਂ ਰੋਕਿਆ ਤਾਂ ਪਿਤਾ ਨੇ ਕਰ ਦਿੱਤਾ ਹਮਲਾ
NEXT STORY