ਅੰਮ੍ਰਿਤਸਰ (ਸੁਮਿਤ ਖੰਨਾ, ਅਰੁਣ) : ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਸੀ. ਆਈ. ਏ. ਸਟਾਫ ਦੀ ਪੁਲਸ ਨੇ ਚੋਰੀ ਕੀਤੇ ਸਾਮਾਨ ਤੋਂ ਇਲਾਵਾ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਣ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਪੁਲਸ ਡਾ. ਸੁਖਚੈਨ ਸਿੰਘ ਗਿੱਲ ਵਲੋਂ ਜਾਰੀ ਹਦਾਇਤਾਂ ਤਹਿਤ ਚੋਰ-ਲੁਟੇਰਾ ਗਿਰੋਹ ਖਿਲਾਫ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਨੇ ਵੱਖ-ਵੱਖ ਥਾਈਂ ਛਾਪੇਮਾਰੀ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ।
ਡੀ. ਸੀ. ਪੀ. ਜਗਮੋਹਣ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਕਰਮਜੀਤ ਸਿੰਘ ਕੰਮਾ, ਅੰਗਰੇਜ਼ ਸਿੰਘ ਗੰਡਾ, ਬਲਵਿੰਦਰ ਸਿੰਘ ਬਿੱਟੂ , ਸਤਨਾਮ ਸਿੰਘ ਸੱਤਾ ਅਤੇ ਧਰਮਪ੍ਰੀਤ ਸਿੰਘ ਧਰਮਾ (ਸਾਰੇ ਵਾਸੀ ਮਾਨਾਂਵਾਲਾ) ਦੇ ਕਬਜ਼ੇ 'ਚੋਂ ਚੋਰੀ ਕੀਤੇ ਤੇ ਖੋਹੇ 12 ਮੋਬਾਇਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਪੁਲਸ ਵੱਲੋਂ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗਿਰੋਹ ਦੇ 7 ਹੋਰ ਮੈਂਬਰ ਅਤਿੰਦਰਪਾਲ ਸੋਨਾ ਵਾਸੀ ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਵਾਸੀ ਲਛਮਣਸਰ ਚੌਕ, ਰਾਹੁਲ ਪਿੰਕੀ ਵਾਸੀ ਸੁਲਤਾਨਵਿੰਡ ਰੋਡ, ਰਾਹੁਲ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੁਆਰਟਰ, ਸੂਰਜ ਮਸੀਹ ਵਾਸੀ ਧਾਰੀਵਾਲ ਤੇ ਗੁਰਪ੍ਰੀਤ ਸਿੰਘ ਵਾਸੀ ਗੁੰਮਟਾਲਾ ਨੂੰ ਸੀ. ਆਈ. ਏ. ਸਟਾਫ ਦੀ ਇਕ ਵੱਖਰੀ ਟੀਮ ਨੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗਿਰੋਹ ਨਾਲ ਜੁੜੇ 5 ਹੋਰ ਮੈਂਬਰ ਪੁਲਸ ਦੀ ਗ੍ਰਿਫਤਾਰ ਤੋਂ ਦੂਰ ਚੱਲ ਰਹੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪੇ ਮਾਰ ਰਹੀ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖੜ੍ਹੀਆਂ ਕਾਰਾਂ 'ਚੋਂ ਬੈਗ ਚੋਰੀ ਕਰਨ ਤੋਂ ਇਲਾਵਾ ਔਰਤਾਂ ਦੇ ਪਰਸ ਖੋਹਣ ਸਬੰਧੀ ਕੁਲ 22 ਵਾਰਦਾਤਾਂ ਨੂੰ ਕਬੂਲਿਆ ਗਿਆ ਹੈ।
ਪੁਲਸ ਰਿਮਾਂਡ ਦੌਰਾਨ ਹੋਣਗੇ ਕਈ ਹੋਰ ਖੁਲਾਸੇ
ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦਾ ਹਵਾਲਾ ਦਿੰਦਿਆਂ ਡੀ. ਸੀ. ਪੀ. ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਕਈ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਬਹਿਬਲ ਕਾਂਡ: 'ਜਾਂਚ ਟੀਮ ਮਾਮਲੇ ਦੀ ਸੁਣਵਾਈ ਜਾਣ-ਬੁੱਝ ਕੇ ਲਮਕਾ ਰਹੀ ਹੈ'
NEXT STORY