ਅੰਮ੍ਰਿਤਸਰ (ਸੁਮੀਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ ਅੱਜ ਇਕ ਵਿਸ਼ਾਲ ਸਿੱਖ ਪੇਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਗੁਰੂ ਸਹਿਬਾਨਾਂ ਤੇ ਸਿੱਖ ਰਾਜ ਨਾਲ ਜੁੜੇ ਰਾਜਿਆਂ ਦੀਆਂ ਤਸਵੀਰਾਂ ਨੂੰ ਅਲੌਕਿਕ ਰੂਪ 'ਚ ਪੇਸ਼ ਕੀਤਾ ਗਿਆ।
ਇਹ ਤਸਵੀਰਾਂ ਵਿਦੇਸ਼ੀ ਕਲਾਕਾਰਾਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿੱਖ ਪੰਥ ਦੇ ਕਿੱਸੇ ਉਜਾਗਰ ਕੀਤੇ ਗਏ ਹਨ, ਜਿਨ੍ਹਾਂ ਨੂੰ ਸਿੱਖ ਸੰਗਤਾਂ ਨੇ ਕੇਵਲ ਕਿਤਾਬਾਂ 'ਚ ਹੀ ਪੜ੍ਹਿਆ ਸੁਣਿਆ ਸੀ।
ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕਰਨ ਵਾਲੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਤਿਹਾਸ 'ਚ ਸਿੱਖ ਪੰਥ ਦੇ ਕੇਵਲ ਇੱਕ ਪੱਖ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਸਨ ਜਦਕਿ ਇਸ ਪ੍ਰਦਰਸ਼ਨੀ 'ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਨੂੰ ਇਕ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਪਿੰਡ ਲੱਖੇਵਾਲੀ ਦੇ 2 ਲੋਕਾਂ ਦੀ ਲਈ ਜਾਨ
NEXT STORY