ਅੰਮ੍ਰਿਤਸਰ (ਗੁਰਪ੍ਰੀਤ) : ਬਾਲੀਵੁੱਡ ਤੇ ਟੀ.ਵੀ ਸਟਾਰ ਕਰਨ ਸਿੰਘ ਤੇ ਸ਼ਮਾ ਸਿਕੰਦਰ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇੱਥੇ ਉਨ੍ਹਾਂ ਨੇ ਇਲਾਹੀ ਕੀਰਤਨ ਸਰਵਣ ਕੀਤਾ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਨਾਲ ਹੀ ਆਪਣੇ ਨਵੇਂ ਪ੍ਰਾਜੈਕਟਾਂ ਲਈ ਗੁਰੂਘਰ ਵਿਖੇ ਅਰਦਾਸ ਵੀ ਕੀਤੀ।
ਇਸ ਦੌਰਾਨ ਅਭਿਨੇਤਾ ਕਰਨ ਸਿੰਘ ਨੇ ਪੱਗੜੀ ਸਜਾਈ ਹੋਈ ਸੀ, ਜਿਸ 'ਚ ਉਹ ਬੇਹੱਦ ਫੱਬ ਰਹੇ ਸਨ। ਇਸ ਮੌਕੇ ਅਭਿਨੇਤਰੀ ਸ਼ਮਾ ਸਿਕੰਦਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ। ਸ਼ਮਾ ਸਿਕੰਦਰ ਨੇ ਇੱਥੇ ਪੰਜਾਬੀਆਂ ਨਾਲ ਆਪਣੇ ਖਾਸ ਲਿੰਕ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਉਹ ਬੱਬੂ ਮਾਨ ਤੇ ਹਰਭਨ ਸਿੰਘ ਦੇ ਗੀਤਾਂ 'ਚ ਵੀ ਕੰਮ ਕਰ ਚੁੱਕੇ ਹਨ ਤੇ ਪੰਜਾਬੀਆਂ ਨੇ ਉਨ੍ਹਾਂ ਨੂੰ ਖੂਬ ਪਿਆਰ ਦਿੱਤਾ।
ਲੁਧਿਆਣਾ 'ਚ 'ਚੱਕਾ ਜਾਮ' ਦਾ ਪੂਰਾ ਅਸਰ, ਯਾਤਰੀ ਡਾਹਢੇ ਪਰੇਸ਼ਾਨ
NEXT STORY