ਅੰਮ੍ਰਿਤਸਰ (ਦੀਪਕ) : ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਕਾਫ਼ੀ ਸਮੇਂ ਤੋਂ ਬਿਨਾਂ ਮਾਸਕ ਦਾਖ਼ਲ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਦਿਨ-ਬ-ਦਿਨ ਕੋਰੋਨਾ ਦੇ ਵਧਦੇ ਸੰਕਟ ਨੂੰ ਰੋਕਣ ਲਈ ਸੰਗਤਾਂ ਮਾਸਕ ਪਾ ਕੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ।
ਇਹ ਵੀ ਪੜ੍ਹੋ: ਪੰਥਕ ਸ਼ਖ਼ਸੀਅਤਾਂ ਵਿਰੁੱਧ ਅਸੱਭਿਅਕ ਸ਼ਬਦਾਵਲੀ ਮੰਨਾ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ: SGPC
ਮਹਿਤਾ ਨੇ ਕਿਹਾ ਕਿ ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਰਸਤਿਆਂ 'ਚ ਸੰਗਤ ਦੀ ਜਾਣਕਾਰੀ ਲਈ ਬੋਰਡ ਵੀ ਲਾਏ ਗਏ ਹਨ ਅਤੇ ਸੈਨੀਟਾਈਜ਼ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸੰਗਤਾਂ ਵਲੋਂ ਇਨ੍ਹਾਂ ਅਪੀਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਆਪਣਾ ਬਚਾਅ ਕਰਨਾ ਅਤੇ ਆਉਣ ਵਾਲੀ ਬਾਕੀ ਸੰਗਤ ਦਾ ਵੀ ਧਿਆਨ ਰੱਖਣ ਲਈ ਹਰ ਸ਼ਰਧਾਲੂ ਨੂੰ ਬੇਨਤੀ ਹੈ ਕਿ ਉਹ ਮਾਸਕ ਪਾ ਕੇ ਦਰਸ਼ਨਾਂ ਲਈ ਆਉਣ। ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਣ ਦੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ 'ਚ ਜ਼ਿਆਦਾ ਮੌਤਾਂ (ਵੀਡੀਓ)
ਪੰਥਕ ਸ਼ਖ਼ਸੀਅਤਾਂ ਵਿਰੁੱਧ ਅਸੱਭਿਅਕ ਸ਼ਬਦਾਵਲੀ ਮੰਨਾ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ: SGPC
NEXT STORY