ਅੰਮ੍ਰਿਤਸਰ (ਸੁਮਿਤ ਖੰਨਾ) : ਅਕਸਰ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ ਕਰਦੇ ਹਨ ਪਰ ਕੁਝ ਲਾਲਚੀ ਏਜੰਟ ਇਨ੍ਹਾਂ ਨੂੰ ਆਪਣੇ ਝਾਂਸੇ 'ਚ ਫਸਾ ਲੈਂਦੇ ਹਨ। ਅਜਿਹਾ ਮਾਮਲਾ ਬਾਬਾ ਬਕਾਲਾ 'ਚ ਸਾਹਮਣੇ ਆਇਆ ਹੈ, ਜਿਥੇ ਕੁਝ ਨੌਜਵਾਨਾਂ ਦੇ ਸੁਪਨੇ ਉਸ ਸਮੇਂ ਟੁੱਟ ਗਏ ਜਦੋਂ ਫਰਜ਼ੀ ਏਜੰਟ ਨੇ ਇਨ੍ਹਾਂ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਦਿੱਤਾ। ਧੋਖੇਬਾਜ਼ ਏਜੰਟ ਨੇ ਇਨ੍ਹਾਂ ਮੁੰਡਿਆਂ ਨੂੰ ਵਿਦੇਸ਼ ਦੇ ਸਬਜ਼ ਬਾਗ ਦਿਖਾ ਕੇ ਉਨ੍ਹਾਂ ਤੋਂ 90-90 ਹਜ਼ਾਰ ਰੁਪਏ ਲਏ ਪਰ ਦੁਬਈ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ ਤੇ ਉਹ ਇੱਥੇ ਕੰਮ ਨਹੀਂ ਕਰ ਸਕਦੇ ਤੇ 15 ਦਿਨ ਇਕ ਕਮਰੇ 'ਚ ਰਹਿਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਇੰਡੀਆ ਆਉਣਾ ਪਿਆ। ਇੰਡੀਆ ਆ ਕੇ ਵੀ ਠੱਗ ਏਜੰਟ ਨੇ ਨਾ ਇਨ੍ਹਾਂ ਨੌਜਵਾਨਾਂ ਦੇ ਪੈਸੇ ਵਾਪਸ ਕੀਤੇ ਤੇ ਨਾ ਹੀ ਪਾਸਪੋਰਟ ਤਾਂ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਤੱਕ ਮਦਦ ਦੀ ਗੁਹਾਰ ਲਗਾਈ। ਬੈਂਸ ਵਲੋਂ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਨਾਲ ਗੱਲ ਕੀਤੇ ਜਾਣ ਤੋਂ ਬਾਅਦ ਏਜੰਟ ਨੇ ਇਨ੍ਹਾਂ ਨੌਜਵਾਨਾਂ ਦੇ ਪਾਸਪੋਰਟ ਵਾਪਸ ਕਰ ਦਿੱਤੇ।
ਸਿਰਫ ਇਹ ਨੌਜਵਾਨ ਹੀ ਨਹੀਂ ਸਗੋਂ 25 ਨੌਜਵਾਨਾਂ ਦਾ ਇਕ ਹੋਰ ਗਰੁੱਪ ਇਸ ਠੱਗ ਏਜੰਟ ਨੇ ਦੁਬਈ ਭੇਜਿਆ ਹੈ। ਅਜਿਹੇ ਹੋਰ ਪਤਾ ਨਹੀਂ ਕਿੰਨੇਂ ਨੌਜਵਾਨ ਵਿਦੇਸ਼ ਦੇ ਸੁਪਨੇ ਲੈ ਕੇ ਇਸ ਠੱਗ ਏਜੰਟ ਦੇ ਧੱਕੇ ਚੜ੍ਹ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਠੱਗ ਏਜੰਟਾਂ 'ਤੇ ਨੱਥ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਏਜੰਟ ਇਸੇ ਤਰ੍ਹਾਂ ਪੰਜਾਬ ਦੀ ਜਵਾਨੀ ਨਾਲ ਖਿਲਵਾੜ ਕਰ ਰਹੇ ਹਨ।
ਅਕਾਲੀ-ਭਾਜਪਾ ਦੇ ਕਾਟੋ-ਕਲੇਸ਼ ਵਿਚਕਾਰ ਬਾਦਲਾਂ ਦੇ ਘਰ ਰਾਜਨਾਥ ਸਿੰਘ ਨੇ ਵਜਾਇਆ ਢੋਲ
NEXT STORY