ਅੰਮ੍ਰਿਤਸਰ (ਗੁਰਪ੍ਰੀਤ) : ਜੌੜਾ ਫਾਟਕ ਰੇਲ ਹਾਦਸੇ ਦੀ ਤਰੀਕ ਚਾਹੇ 19 ਅਕਤੂਬਰ ਰਹੀ ਹੋਵੇ ਪਰ ਇਸ ਵਾਰ 11 ਦਿਨ ਪਹਿਲਾਂ ਆਏ ਦੁਸਹਿਰੇ ਨੇ ਜੌੜਾ ਫਾਟਕ ਦੇ ਕਈ ਘਰਾਂ ਨੂੰ ਸੋਗ 'ਚ ਡੁਬੋ ਦਿੱਤਾ ਹੈ। ਹਰ ਘਰ 'ਚ ਪਿਛਲੇ ਦੁਸਹਿਰੇ ਦਾ ਸੋਗ ਦਿਸ ਰਿਹਾ ਹੈ। ਇਸ ਹਾਦਸੇ ਨੂੰ ਇਕ ਸਾਲ ਹੋ ਗਿਆ ਹੈ ਪਰ ਅੱਜ ਤੱਕ ਸਰਕਾਰ ਵਲੋਂ ਪੀੜਤਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੀੜਤਾਂ ਦੇ ਹੱਕ 'ਚ ਅੰਮ੍ਰਿਤਸਰ 'ਚ ਕੈਂਡਲ ਮਾਰਚ ਕੱਢਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸਾ ਪੀੜਤਾਂ ਨਾਲ ਅਜੇ ਤੱਕ ਇਨਸਾਫ ਨਹੀਂ ਮਿਲਿਆ, ਜਿਸ ਨੂੰ ਲੈ ਕੇ ਅੱਜ ਉਹ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਕੈਂਡਲ ਮਾਰਚ ਕੱਢਣਗੇ।
ਕੁੜੀ ਦੀ ਵਿਦਾਇਗੀ ਸਮੇਂ ਭਿੜੀਆਂ ਦੋ ਧਿਰਾਂ, ਭਜਾ-ਭਜਾ ਕੁੱਟੇ ਬਾਰਾਤੀ
NEXT STORY