ਅੰਮ੍ਰਿਤਸਰ (ਸੰਜੀਵ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਵੰਬਰ/ਦਸੰਬਰ 2018 'ਚ ਹੋਣ ਵਾਲੀਆਂ ਰੈਗੂਲਰ ਤੇ ਪ੍ਰਾਈਵੇਟ ਅੰਡਰ-ਗ੍ਰੈਜੂਏਟ ਕਲਾਸਾਂ ਸਮੈਸਟਰ ਪਹਿਲਾ, ਤੀਜਾ, 5ਵਾਂ, 7ਵਾਂ, 9ਵਾਂ ਤੇ ਪੋਸਟ-ਗ੍ਰੈਜੂਏਟ ਕਲਾਸਾਂ ਸਮੈਸਟਰ ਪਹਿਲਾ, ਤੀਜਾ ਆਦਿ ਦੀਆਂ ਪ੍ਰੀਖਿਆਵਾਂ 22 ਨਵੰਬਰ ਤੋਂ ਆਰੰਭ ਹੋ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ 'ਤੇ ਭਰੇ ਜਾਣੇ ਹਨ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ (ਵਾਧੂ ਵਿਸ਼ਾ/ਸਪੈਸ਼ਲ ਚਾਂਸ (2500, 5000 ਰੁਪਏ ਨਾਲ) ਦੇ ਦਾਖਲਾ ਫਾਰਮ ਮੈਨੂਅਲ ਤੌਰ 'ਤੇ ਯੂਨੀਵਰਸਿਟੀ ਦੇ ਕੈਸ਼ ਕਾਊਂਟਰ 'ਤੇ ਬਣਦੀ ਫੀਸ ਨਾਲ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੈਗੂਲਰ ਪ੍ਰੀਖਿਆਰਥੀਆਂ ਦੇ ਦਾਖਲਾ ਪੋਰਟਲ ਦੁਆਰਾ ਕਾਲਜਾਂ ਵੱਲੋਂ ਵਿਸ਼ਾ ਰਜਿਸਟ੍ਰੇਸ਼ਨ/ਇਨਰੋਲਮੈਂਟ ਨਿਰਧਾਰਤ ਮਿਤੀਆਂ ਅਨੁਸਾਰ ਹੋਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ/ਫੀਸਾਂ ਆਨਲਾਈਨ ਪੋਰਟਲ ਦੁਆਰਾ ਭਰਨ ਦੀ ਪ੍ਰਕਿਰਿਆ ਮਿਤੀ 25 ਅਗਸਤ 2018 ਤੋਂ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਸ਼ੁਰੂ ਹੋਵੇਗੀ, ਜਿਸ ਲਈ ਫੀਸ ਨੈਫਟ, ਆਰ. ਟੀ. ਜੀ. ਐੱਸ., ਇੰਟਰਨੈੱਟ ਬੈਂਕਿੰਗ, ਬਿੱਲ ਡੈਸਕ ਚਲਾਨ ਦੁਆਰਾ ਭਰੀ ਜਾ ਸਕਦੀ ਹੈ। ਇਸੇ ਤਰ੍ਹਾਂ ਰੈਗੂਲਰ ਵਿਦਿਆਰਥੀਆਂ ਲਈ ਦਾਖਲਾ ਫਾਰਮ/ਫੀਸਾਂ ਆਨਲਾਈਨ ਪੋਰਟਲ ਦੁਆਰਾ ਭਰਨ ਦੀ ਪ੍ਰਕਿਰਿਆ 1 ਸਤੰਬਰ ਤੋਂ ਸ਼ੁਰੂ ਹੋਵੇਗੀ, ਜਿਸ ਲਈ ਫੀਸ ਡਰਾਫਟ ਜਾਂ ਕੈਸ਼ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ 'ਤੇ ਭਰੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਕਾਲਜਾਂ ਵੱਲੋਂ ਪੋਰਟਲ 'ਤੇ ਵਿਸ਼ੇ ਦੀ ਚੋਣ ਕਰਨ ਅਤੇ ਚਲਾਨ ਪ੍ਰਿੰਟ ਕਰਨ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ 28 ਸਤੰਬਰ, 250 ਲੇਟ ਫੀਸ ਨਾਲ 9 ਅਕਤੂਬਰ, 500 ਰੁਪਏ ਲੇਟ ਫੀਸ ਨਾਲ 16 ਅਕਤੂਬਰ, 1000 ਰੁਪਏ ਲੇਟ ਫੀਸ ਨਾਲ 26 ਅਕਤੂਬਰ, 2000 ਰੁਪਏ ਲੇਟ ਫੀਸ ਨਾਲ 6 ਨਵੰਬਰ ਤੇ ਇਸ ਉਪਰੰਤ 1000 ਪ੍ਰਤੀ ਦਿਨ ਲੇਟ ਫੀਸ ਨਾਲ (ਇਮਤਿਹਾਨ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤੱਕ) ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਜਾਂ ਕੈਸ਼ ਯੂਨੀਵਰਸਿਟੀ ਕੈਸ਼ੀਅਰ ਕਾਊਂਟਰ 'ਤੇ ਜਮ੍ਹਾ ਕਰਵਾਉਣ ਦੀ ਬਿਨਾਂ ਲੇਟ ਫੀਸ ਆਖਰੀ ਮਿਤੀ 4 ਅਕਤੂਬਰ, 250 ਲੇਟ ਫੀਸ ਨਾਲ 11 ਅਕਤੂਬਰ, 500 ਰੁਪਏ ਲੇਟ ਫੀਸ ਨਾਲ 18 ਅਕਤੂਬਰ, 1000 ਰੁਪਏ ਲੇਟ ਫੀਸ ਨਾਲ 30 ਅਕਤੂਬਰ, 2000 ਰੁਪਏ ਲੇਟ ਫੀਸ ਨਾਲ 8 ਨਵੰਬਰ ਤੇ ਇਸ ਉਪਰੰਤ 1000 ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ (ਇਮਤਿਹਾਨ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤੱਕ) ਹੈ। ਇਨ੍ਹਾਂ ਮਿਤੀਆਂ ਵਿਚ ਕੰਮ ਵਾਲੇ 3 ਦਿਨ ਗ੍ਰੇਸ ਵਜੋਂ ਸ਼ਾਮਿਲ ਕਰ ਦਿੱਤੇ ਗਏ ਹਨ, ਇਸ ਲਈ ਗ੍ਰੇਸ ਪੀਰੀਅਡ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
ਕੈਪਟਨ ਨੇ ਜਲ੍ਹਿਆਂਵਾਲਾ ਬਾਗ ਲਈ ਨਵਜੋਤ ਸਿੱਧੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
NEXT STORY